ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਅਹੁਦੇਦਾਰਾਂ ਵਲੋਂ ਪੰਜਾਬ ਸਰਕਾਰ ਦੇ ਮੀਮੋ ਨੰਬਰ 19/7/2022-ਮਅ1 (6) 8040 ਮਿਤੀ 6.6.62022 ਰਾਹੀਂ ਜੋ ਨਾਦਰਸ਼ਾਹੀ ਫਰਮਾਨ ਦੇ ਵਿਰੋਧ ਵਿਚ ਵਿਚਾਰ ਦਿੱਤੇ ਤੇ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਪੁਰਜ਼ੋਰ ਨਿਖੇਧੀ ਕਰਦਾ ਹੈ ਤੇ ਦਿ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਪੁਰਜ਼ੋਰ ਸਮਰਥਨ ਕਰਦੀ ਹੈ।
ਮਿਤੀ 8.6.2022 ਨੂੰ ਪੰਜਾਬ ਰਾਜ ਦੇ ਸਮੂਹ ਪਟਵਾਰੀ ਉਕਤ ਦਰਸਾਈ ਗਈ ਹੜਤਾਲ ਦਾ ਸਮਰਥਨ ਕਰਦਿਆਂ ਰੋਸ ਵਜੋਂ ਕੰਮ ਮੁਕੰਮਲ ਤੌਰ ‘ਤੇ ਬੰਦ ਰੱਖਣਗੇ ਤੇ ਕਿਸੇ ਪ੍ਰਕਾਰ ਦਾ ਕੰਮ ਨਹੀਂ ਕੀਤਾ ਜਾਵੇਗਾ। ਭਾਰਤ ਦੇ ਸੰਵਿਧਾਨ ਮੁਤਾਬਕ ਹਰ ਕਰਮਚਾਰੀ ਤੇ ਅਧਿਕਾਰੀ ਦਾ ਹੱਕ ਹੈ ਕਿ ਉਹ ਧੱਕੇਸ਼ਾਹੀ ਖਿਲਾਫ ਅਤੇ ਆਪਣੇ ਹੱਕਾਂ ਮੰਗਾਂ ਦੀ ਪੂਰਤੀ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਸਕਦੇ ਹਨ ਪਰ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਨੇ ਭਾਰਤ ਦੇ ਸੰਵਿਧਾਨ ਨੂੰ ਵੀ ਨਜ਼ਰਅੰਦਾਜ਼ ਕਰਦਿਆਂ ਮੁਲਾਜ਼ਮ ਵਰਗ ਨੂੰ ਸਿੱਧੇ ਤੌਰ ‘ਤੇ ਧਮਕਾਇਆ ਹੈ ਜਿਸ ਨਾਲ ਸਮੁੱਚੇ ਮਾਲ ਮਹਿਕਮੇ ਦੇ ਹਰ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਪਿੱਛੋਂ PRTC/PUNBUS ਮੁਲਾਜ਼ਮਾਂ ਵੱਲੋਂ 3 ਦਿਨਾਂ ਹੜਤਾਲ ਮੁਲਤਵੀ
ਇਸ ਲਈ ਮਿਤੀ 8 ਜੂਨ 2022 ਨੂੰ ਸਮੂਹ ਜ਼ਿਲ੍ਹਾ ਬਾਡੀਆਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਂ ਰਾਹੀਂ ਸਬੰਧਤ ਡਿਪਟੀ ਕਮਿਸ਼ਨਰ ਸਾਹਿਬ, ਦੀ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਪੰਜਾਬ ਦੀ ਹਮਾਇਤ ਕਰਨ ਸਬੰਧੀ ਤੇ ਇਸ ਪੱਤਰ ਨੂੰ ਵਾਪਸ ਲੈਣ ਸਬੰਧੀ ਮੰਗ ਪੱਤਰ ਦੇਣਗੀਆਂ ਤੇ ਜ਼ਿਲ੍ਹਾ ਹੈੱਡਕੁਆਰਟਰ ਦੇ ਇਸ ਨਾਦਰਸ਼ਾਹੀ ਫਰਮਾਨ ਦੀਆਂ ਕਾਪੀਆਂ ਸਾੜਣਗੀਆਂ ਤੇ ਜਲਦ ਹੀ ਜਥੇਬੰਦੀਆਂ ਨੂੰ ਬੁਲਾ ਕੇ ਹੋਰ ਮੰਗਾਂ ਸਬੰਧੀ ਮੀਟਿੰਗ ਕਰਨ ਲਈ ਵੀ ਲਿਖਣਗੀਆਂ ਤੇ ਨਾਲ ਹੀ ਜੇਕਰ ਸਰਕਾਰ ਵੱਲੋਂ ਇਹ ਪੱਤਰ ਵਾਪਸ ਨਾ ਲਿਆ ਗਿਆ ਤੇ ਹੋਰ ਹੱਕੀਂ ਮੰਗਾਂ ਸਬੰਧੀ ਕੋਈ ਮੀਟਿੰਗ ਨਾ ਕੀਤੀ ਗਈ ਤੇ ਮੰਗਾਂ ਇਸੇ ਤਰ੍ਹਾਂ ਲਟਕਦੀਆਂ ਰਹੀਆਂ ਤਾਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਦੀ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਪੰਜਾਬ ਦੇ ਨਾਲ ਮਿਲ ਕੇ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਤੇ ਮਾਲ ਮਹਿਕਮੇ ਦੀਆਂ ਹੋਰ ਜਥੇਬੰਦੀਆਂ ਸਰਕਾਰ ਦੇ ਫੈਸਲੇ ਦੀ ਵਿਰੋਧਤਾ ਕਰਦਿਆਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੀਆਂ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: