ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇੱਕ ਯਾਤਰੀ ਵੈਨ ਖੱਡ ਵਿਚ ਡਿੱਗ ਗਈ ਜਿਸ ਨਾਲ 22 ਯਾਤਰੀਆਂ ਦੀ ਦਰਦਨਾਕ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਹਾਦਸਾ 1572 ਮੀਟਰ ਦੀ ਉਚਾਈ ‘ਤੇ ਹੋਇਆ।
ਜਾਣਕਾਰੀ ਮੁਤਾਬਕ ਗੱਡੀ ਦਾ ਡਰਾਈਵਰ ਮੋੜ ‘ਤੇ ਗੱਡੀ ਨੂੰ ਸੰਭਾਲ ਨਹੀਂ ਸਕਿਆ ਤੇ ਵੈਨ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਘਟਨਾ ‘ਚ ਇੱਕ ਬੱਚੇ ਸਣੇ 22 ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਹਾਫਿਜ਼ ਮੁਹੰਮਦ ਕਾਸਿਮ ਨੇ ਦੱਸਿਆ ਕਿ ਯਾਤਰੀ ਬੱਸ ਜੌਬ ਤੋਂ ਲੋਰਾਲੀਆ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਵਾਹਨ ਅਖ਼ਤਰਜ਼ਈ ਨੇੜੇ ਪਹਾੜੀ ਦੀ ਚੋਟੀ ਤੋਂ ਡਿੱਗ ਗਈ। ਅਸੀਂ ਹੁਣ ਤੱਕ 10 ਲਾਸ਼ਾਂ ਬਰਾਮਦ ਕਰ ਲਈਆਂ ਹਨ ਕਿਉਂਕਿ ਪਹਾੜਾਂ ਵਿੱਚ ਡੂੰਘੀ ਖੱਡ ਹੋਣ ਕਾਰਨ ਬਚਾਅ ਕਾਰਜ ਮੁਸ਼ਕਲ ਆ ਰਹੀ ਹੈ।
ਇਹ ਵੀ ਪੜ੍ਹੋ : ਧੀ ਨਾਲ 7 ਸਾਲ ਤੱਕ ਬਲਾਤਕਾਰ ਕਰਨ ਵਾਲੇ ਪਿਤਾ ਦੀ ਅਦਾਲਤ ਨੇ ਪਟੀਸ਼ਨ ਕੀਤੀ ਖਾਰਜ, ਕਿਹਾ-‘ਰਹਿਮ ਦਾ ਹੱਕਦਾਰ ਨਹੀਂ…’
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਬਚਾਅ ਮੁਹਿੰਮ ਵਿਚ ਮਦਦ ਲੀ ਕਵੇਟਾ ਤੋਂ ਟੀਮ ਬੁਲਾਈ ਗਈ ਹੈ। ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਨੇ ਦੁਰਘਟਨਾ ‘ਤੇ ਦੁੱਖ ਪ੍ਰਗਟ ਕੀਤਾ ਤੇ ਅਧਿਕਾਰੀਆਂ ਤੋਂ ਜ਼ਖਮੀਆਂ ਲਈ ਹਰ ਸੰਭਵ ਕਦਮ ਚੁੱਕਣ ਨੂੰ ਕਿਹਾ। ਦੇਸ਼ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਮੁਸ਼ਕਲ ਤੇ ਪਹਾੜੀ ਇਲਾਕਿਆਂ ਕਾਰਨ ਹਰ ਸਾਲ ਸੜਕ ਦੁਰਘਟਨਾਵਾਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ।