ਮੂਸੇਵਾਲਾ ਦੀ ਹੱਤਿਆ ਵਾਲੇ ਮਾਮਲੇ ‘ਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ ਲਾਰੈਂਸ ਬਿਸ਼ਨੋਈ ਤੋਂ ਲੰਬੇ ਸਮੇਂ ਤੋਂ ਪੁੱਛਗਿਛ ਹੋ ਰਹੀ ਹੈ, ਹੁਣ ਪੁਲਿਸ ਨੇ ਉਸ ਨੂੰ ਇਸ ਮਾਮਲੇ ਦਾ ਮਾਸਟਰਮਾਈਂਡ ਦੱਸ ਦਿੱਤਾ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹੱਤਿਆਕਾਂਡ ‘ਚ ਹੁਣ ਤੱਕ 5 ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮੂਸੇਵਾਲਾ ਦੀ ਹੱਤਿਆ ਦੀ ਤਿਆਰੀ ਕਾਫੀ ਪਹਿਲਾਂ ਕਰ ਲਈ ਗਈ ਸੀ ਤੇ ਰਣਨੀਤੀ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਿਚ ਲਾਰੈਂਸ ਬਿਸ਼ਨੋਈ ਮੁੱਖ ਦੋਸ਼ੀ ਨਿਕਲ ਕੇ ਸਾਹਮਣੇ ਆਇਆ ਹੈ ਤੇ ਉਥੇ ਦੂਜੇ ਪਾਸੇ ਸਿਧੇਸ਼ ਹਿਰਾਮਲ ਦੀ ਵੀ ਕੇਸ ‘ਚ ਸਰਗਰਮ ਭੂਮਿਕਾ ਸਾਹਮਣੇ ਆ ਗਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਵਿਸਤਾਰ ਤੋਂ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਦੱਸਿਆ ਗਿਆ। ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰਦਾਤ ਨੂੰ ਸੁਲਝਾਉਣ ਲਈ ਦਿੱਲੀ ਪੁਲਿਸ ਨੇ ਸ਼ੁਰੂਆਤ ਤੋਂ ਹੀ ਅਹਿਮ ਭੂਮਿਕਾ ਨਿਭਾਈ। ਮਿੱਡੂਖੇੜਾ ਵਾਲੇ ਦੋ ਸ਼ੂਟਰਾਂ ਨੂੰ ਵੀ ਉਨ੍ਹਾਂ ਹੀ ਫੜਿਆ ਸੀ। ਜਾਂਚ ਦੌਰਾਨ ਜਦੋਂ ਵਿਕਾਸ ਮਹਾਲੇ ਦਾ ਨਾਂ ਸਾਹਮਣੇ ਆਇਆ, ਤਾਂ ਉਸ ਦੀ ਗ੍ਰਿਫਤਾਰੀ ਵੀ ਦਿੱਲੀ ਪੁਲਿਸ ਨੇ ਹੀ ਕੀਤੀ।
ਮੂਸੇਵਾਲਾ ਹੱਤਿਆਕਾਂਡ ਵਿਚ ਜਿਹੜੇ ਵੀ ਦੋਸ਼ੀਆਂ ਦੇ ਨਾਂ ਸਾਹਮਣੇ ਆਇਆ ਹਨ, ਉਨ੍ਹਾਂ ‘ਚੋਂ ਇੱਕ ਸਿੰਗਰ ਦਾ ਕਾਫੀ ਕਰੀਬੀ ਦੱਸਿਆ ਗਿਆ ਹੈ। ਹੁਣ ਦਿੱਲੀ ਪੁਲਿਸ ਮੰਨ ਕੇ ਚੱਲ ਰਹੀ ਹੈ ਕਿ ਮਹਾਕਾਲ ਉਰਫ ਸਿਧੇਸ਼ ਹਿਰਾਮਲ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਦੀਆਂ ਕਈ ਕੜੀਆਂ ਸਾਫ ਹੋ ਸਕਦੀਆਂ ਹਨ। ਲਾਰੈਂਸ ਬਿਸ਼ਨੋਈ ਵੀ ਪੁੱਛਗਿਛ ਦੌਰਾਨ ਜੋ ਖੁਲਾਸੇ ਕਰ ਰਿਹਾ ਹੈ, ਉਸ ਦੇ ਦਮ ‘ਤੇ ਵੀ ਕੇਸ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਮਹਾਕਾਲ ਨੂੰ ਲੈ ਕੇ ਤਾਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਹੱਤਿਆਕਾਂਡ ਵਿਚ ਜੋ ਹਤਿਆਰਾ ਹੈ, ਉਸ ਦਾ ਉਹ ਕਾਫੀ ਕਰੀਬੀ ਹੈ। ਇਸ ਸਮੇਂ ਕਿਉਂਕਿ ਮਹਾਕਾਲ ਨੂੰ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਅਜਿਹੇ ਵਿਚ ਉਸ ਤੋਂ ਪੁੱਛਗਿਛ ਦੌਰਾਨ ਦੋ ਸੂਬਿਆਂ ਦੀ ਪੁਲਿਸ ਨਾਲ ਕੰਮ ਕਰਨ ਜਾ ਰਹੀ ਹੈ। ਦਿੱਲੀ ਪੁਲਿਸ ਵੀ ਉਸ ਤੋਂ ਸਵਾਲ ਪੁੱਛੇਗੀ ਅਤੇ ਮੁੰਬਈ ਪੁਲਿਸ ਵੀ ਆਪਣੇ ਸਬੂਤਾਂ ਦੇ ਆਧਾਰ ‘ਤੇ ਸਵਾਲ-ਜਵਾਬ ਕਰੇਗੀ।
ਪ੍ਰੈੱਸ ਕਾਨਫਰੰਸ ਦੌਰਾਨ ਸਲਮਾਨ ਖਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਦਾ ਮੁੱਦਾ ਵੀ ਚੁੱਕਿਆ ਗਿਆ। ਉਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਤਾਂ ਕੁਝ ਵੀ ਸਪੱਸ਼ਟ ਕਹਿਣ ਤੋਂ ਮਨ੍ਹਾ ਕਰ ਦਿੱਤਾ ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: