ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰੇ ਤੇ ਉਨ੍ਹਾਂ ਦੀ ਆਸਥਾ ਨੂੰ ਸੱਟ ਪਹੁੰਚਾਉਣ ਦਾ ਕੰਮ ਨਵਾਂ ਨਹੀਂ ਹੈ। ਸਮੇਂ-ਸਮੇਂ ‘ਤੇ ਹਿੰਦੂ ਮੰਦਰਾਂ ਨੂੰ ਤੋੜਨ ਤੇ ਉਨ੍ਹਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਕਰਾਚੀ ‘ਚ ਇੱਕ ਹਿੰਦੂ ਮੰਦਰ ਵਿਚ ਤੋੜਫੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੱਤਵਾਦੀਆਂ ਨੇ ਮੰਦਰ ਦੀਆਂ ਮੂਰਤੀਆਂ ਦੀ ਬੇਅਦਬੀ ਕੀਤੀ। ਮੰਦਰ ‘ਤੇ ਹਮਲੇ ਦੀ ਇਹ ਘਟਨਾ ਬੰਦਰਗਾਹ ਸ਼ਹਿਰ ਦੇ ਕੋਰੰਗੀ ਨੰਬਰ 5 ਇਲਾਕੇ ‘ਚ ਵਾਪਰੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਸ਼੍ਰੀ ਮਰੀ ਮਾਤਾ ਮੰਦਰ ‘ਤੇ ਹਮਲਾ ਕੀਤਾ। ਮੰਦਰ ‘ਤੇ ਹਮਲਾ ਹੋਣ ਦੇ ਬਾਅਦ ਹਿੰਦੂ ਸਮਾਜ ਡਰਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਭੀੜ ਦੇ ਇੱਕ ਸਮੂਹ ਨੇ ਮੰਦਰ ਦੇ ਪੁਜਾਰੀ ਦੇ ਘਰ ‘ਤੇ ਹਮਲਾ ਅਤੇ ਮੂਰਤੀਆਂ ਦੀ ਬੇਅਦਬੀ ਕੀਤੀ। ਮੰਦਰ ‘ਤ ਹੋਏ ਹਮਲੇ ਮਾਮਲੇ ਵਿਚ ਪੁਲਿਸ ਨੇ ਅਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਪੁਜਾਰੀ ਇਨ੍ਹਾਂ ਮੂਰਤੀਆਂ ਨੂੰ ਲੈ ਕੇ ਆਏ ਸਨ ਤੇ ਨਿਰਮਾਣ ਅਧੀਨ ਮੰਦਰ ਵਿਚ ਇਨ੍ਹਾਂ ਮੂਰਤੀਆਂ ਨੂੰ ਰੱਖਿਆ ਜਾਣਾ ਸੀ।
ਸਥਾਨਕ ਹਿੰਦੂ ਨਾਗਰਿਕ ਨੇ ਕਿਹਾ ਕਿ ਹਮਲਾ ਕਰਨ ਵਾਲੇ ਕੌਣ ਸਨ ਤੇ ਮੰਦਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮੋਟਰਸਾਈਕਲਾਂ ‘ਤੇ ਆਏ ਛੇ ਤੋਂ ਅੱਠ ਵਿਅਕਤੀਆਂ ਨੇ ਮੰਦਰ ਦੀ ਇਮਾਰਤ ‘ਤੇ ਹਮਲਾ ਕਰ ਦਿੱਤਾ।
ਕੋਰੰਗੀ ਪੁਲਿਸ ਥਾਣੇ ਦੇ ਐੱਸਐੱਚਓ ਫਾਰੂਕ ਸੰਜਰਾਨੀ ਨੇ ਕਿਹਾ ਕਿ 5 ਤੋਂ 6 ਦੀ ਗਿਣਤੀ ਵਿਚ ਅਣਪਛਾਤੇ ਮੰਦਰ ਵਿਚ ਦਾਖਲ ਹੋਏ ਅਤੇ ਉਥੇ ਤੋੜ-ਫੋੜ ਕਰਨ ਦੇ ਬਾਅਦ ਫਰਾਰ ਹੋ ਗਏ। ਬੀਤੀ ਅਕਤੂਬਰ ਵਿਚ ਸਿੰਧ ਦੇ ਕੋਟਰੀ ਇਲਾਕੇ ਵਿਚ ਅਣਪਛਾਤੇ ਲੋਕਾਂ ਨੇ ਇਕ ਇਤਿਹਾਸਕ ਮੰਦਰ ਨੂੰ ਨੁਕਸਾਨ ਪਹੁੰਚਾਇਆ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਖਿਲਾਫ ਜਿਸ ਤਰ੍ਹਾਂ ਤੋਂ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਤੋਂ ਦੇਸ਼ ਦਾ ਮਨੁੱਖੀ ਅਧਿਕਾਰ ਦਾ ਰਿਕਾਰਡ ਹੋਰ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: