ਮੁੰਬਈ ਵਿਚ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਤੋਂ ਉਡਾਣ ਭਰਨ ਵਾਲੀ ਗੋ-ਫਸਟ ਏਅਰ ਦੀ ਫਲਾਈਟ ਨੂੰ ਸ਼ੁੱਕਰਵਾਰ ਰਾਤ ਨੂੰ ਰੱਦ ਕਰਨਾ ਪਿਆ ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੰਪਨੀ ਵੱਲੋਂ ਸਹੀ ਜਵਾਬ ਨਾ ਦਿੱਤੇ ਜਾਣ ਕਾਰਨ ਏਅਰਪੋਰਟ ‘ਤੇ ਯਾਤਰੀਆਂ ਨੇ ਹੰਗਾਮਾ ਕੀਤਾ।
ਜਾਣਕਾਰੀ ਮੁਤਾਬਕ ਰਾਤ ਸਮੇਂ ਮੁੰਬਈ ਵਿਚ ਮੌਸਮ ਖਰਾਬ ਹੋਣ ਕਾਰਨ ਕਈ ਫਲਾਈਟਾਂ ਲੈਂਡ ਨਹੀਂ ਹੋ ਸਕੀਆਂ। ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਗੋ ਫਸਟ ਏਅਰ ਦੀ ਫਲਾਈਟ ਨੰਬਰ G8-2418 ਨੇ ਰਾਤ 8.45 ਵਜੇ ਟੇਕਆਫ ਕਰਨਾ ਸੀ ਪਰ ਇਸ ਨੂੰ ਦੋ ਘੰਟੇ ਲੇਟ ਕਰ ਦਿੱਤਾ ਗਿਆ।
ਇਸ ਤੋਂ ਬਾਅਦ 11.22 ਵਜੇ ਪਲੇਨ ਨੂੰ ਟੇਕਆਫ ਲਈ ਤਿਆਰ ਕੀਤਾ ਗਿਆ। ਪਲੇਨ ਨੇ ਉਡਾਨ ਵੀ ਭਰੀ ਪਰ 10 ਮਿੰਟ ਵਿਚ ਹੀ ਦੁਬਾਰਾ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਗਿਆ। ਇਸ ਦੇ ਬਾਅਦ ਸਟਾਫ ਖੁਦ ਦੁਚਿੱਤੀ ਵਿਚ ਸੀ ਤੇ ਕੁਝ ਸਮੇਂ ਬਾਅਦ ਹੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।
ਯਾਤਰੀਆਂ ਨੇ ਕੰਪਨੀ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਫਲਾਈਟ 2 ਘੰਟੇ ਲੇਟ ਸੀ। ਕੈਂਸਲ ਹੋਣ ਦੇ ਬਾਅਦ ਵੀ ਗਰਾਊਂਟ ਸਟਾਫ ਨੂੰ ਕੁਝ ਸਮਝ ਨਹੀਂ ਆ ਰਿਹਾ ਸੀਕਿ ਉਨ੍ਹਾਂ ਨੇ ਕੀ ਕਰਨਾ ਹੈ। ਰਿਫਰੈਸ਼ਮੈਂਟ ਲਈ ਹੰਗਮਾ ਕੀਤਾ ਗਿਆ। ਅਖੀਰ ਵਿਚ ਯਾਤਰੀਆਂ ਨੂੰ ਰਿਫਰੈਸ਼ਮੈਂਟ ਦੇ ਨਾਂ ‘ਤੇ ਚਾਹ ਤੇ ਬਿਸਕੁਟ ਦਿੱਤੇ ਗਏ।
ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀਆਂ ਨੇ ਕਬੂਤਰਾਂ ਤੋਂ ਪ੍ਰੇਸ਼ਾਨ ਹੋ ਕੇ ਸ਼ਿਕਾਇਤ ਕੀਤੀ। ਅੰਮ੍ਰਿਤਸਰ ਏਅਰਪੋਰਟ ਦੇ ਅੰਦਰ ਕਬੂਤਰਾਂ ਦੀ ਭਰਮਾਰ ਹੈ। ਯਾਤਰੀਆਂ ਦੇ ਬੈਠਣ ਤੋਂ ਲੈ ਕੇ ਪਾਣੀ ਪੀਣ ਵਾਲੀ ਥਾਂ ਤੱਕ ਕਬੂਤਰ ਘੁੰਮਦੇ ਹਨ ਜਿਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਏੇਅਰਪੋਰਟ ਰਨਵੇ ਕੋਲ ਇੰਨਾ ਜ਼ਿਆਦਾ ਪੰਛੀਆਂ ਦਾ ਹੋਣਾ ਖਤਰਨਾਕ ਸਾਬਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: