ਲੁਧਿਆਣਾ ਦੇ ਕਿਚਲੂ ਨਗਰ ਰੋਡ ‘ਤੇ ਕੁੱਝ ਦਵਾਈਆਂ ਦੀਆਂ ਦੁਕਾਨਾਂ ਵੱਲੋਂ ਸੜਕ ਦੇ ਹਿਸੇ ਵਿੱਚ ਨਾਜ਼ਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਕਾਰਨ ਇਥੇ ਬਹੁਤ ਟ੍ਰੈਫਿਕ ਜਾਮ ਲੱਗ ਜਾਂਦਾ ਸੀ। ਇਸ ਨਾਜਾਇਜ਼ ਕਬਜੇ ਨੂੰ ਹਟਾਉਣ ਦੀ ਆਰ ਟੀ ਐਕਟੀਵਿਸਟ ਰੋਹਿਤ ਸੱਭਰਵਾਲ ਵੱਲੋਂ ਸਿਕਿਇਤ ਕੀਤੀ ਗਈ ਸੀ।
ਨਗਰ ਨਿਗਮ ਬ੍ਰਾਂਚ ਦੀ ਟੀਮ ਸਵੇਰੇ ਕਾਰਵਾਈ ਕਰਨ ਪਹੁੰਚੀ। ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਹੀ ਪੀਲਾ ਪੰਜਾ ਚੱਲ ਚੁੱਕਾ ਸੀ ਤੇ ਜਿਹੜੇ ਦੁਕਾਨਦਾਰਾਂ ਨੇ ਬਾਹਰ ਤੱਕ ਨਾਜਾਇਜ਼ ਕਬਜ਼ੇ ਕੀਤੇ ਸਨ ਉਨ੍ਹਾਂ ਨੂੰ ਨਿਗਮ ਜੁਰਮਾਨਾ ਲਗਾਉਣ ਦੀ ਤਿਆਰੀ ਵਿਚ ਹੈ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਉਹ ਉਹ ਕਈ ਵਰ ਦੁਕਾਨਦਾਰਾਂ ਨੂੰ ਕਹਿ ਚੁੱਕੇ ਸਨ ਕਿ ਉਹ ਨਾਜਾਇਜ਼ ਕਬਜ਼ੇ ਹਟਾ ਲਓ। ਨਿਗਮ ਅਧਿਕਾਰੀਆਂ ਮੁਤਾਬਕ ਸ਼ਹਿਰ ਵਿਚ ਜਿਥੇ ਕਿਤੇ ਵੀ ਨਾਜਾਇਜ਼ ਕਬਜ਼ੇ ਹੋਏ ਹਨ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਜਿਹੜੇ ਲੋਕਾਂ ਨੇ ਸੜਕਾਂ ‘ਤੇ ਕਬਜ਼ੇ ਕੀਤੇ ਹਨ, ਉਨ੍ਹਾਂ ਖਿਲਾਫ ਵੀ ਵੱਡੀ ਕਾਰਵਾਈ ਕਰਨ ਦੀ ਤਿਆਰੀ ਹੈ।
ਸ਼ਹਿਰ ਵਿਚ ਸਰਵੇ ਕੀਤੇ ਜਾ ਰਹੇ ਹਨ ਕਿ ਕਿਹੜੇ ਇਲਾਕਿਆਂ ਵਿਚ ਵੱਧ ਕਬਜ਼ੇ ਹਨ। ਸਰਵੇ ਮੁਤਾਬਕ ਹੀ ਅਧਿਕਾਰੀਆਂ ਦੀ ਤਾਇਨਾਤੀ ਕਰਕੇ ਉੁਨ੍ਹਾਂ ਬਾਜ਼ਾਰਾਂ ਤੋਂ ਕਬਜ਼ੇ ਹਟਾਏ ਜਾਣਗੇ। ਸ਼ਹਿਰ ਵਿਚ ਜਨਕਪੁਰੀ, ਫੀਲਡਗੰਜ ਕੇਸਰਗੰਜ ਮੰਡੀ, ਚੌੜਾ ਬਾਜ਼ਾਰ, ਮੀਨਾ ਬਾਜ਼ਾਰ, ਘਾਹ ਮੰਡੀ, ਬਰਸਾਤੀ ਬਾਜ਼ਾਰ, ਮਾਡਲ ਟਾਊਨ, ਗੋਲ ਮਾਰਕੀਟ ਆਦਿ ਵਿਚ ਲੋਕਾਂ ਨੇ ਕਾਫੀ ਕਬਜ਼ੇ ਕੀਤੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: