ਪੰਜਾਬ ਦੇ ਫਰੀਦਕੋਟ ਵਿਚ ਸੈਸ਼ਨ ਜੱਜ ਦੀ ਕੋਠੀ ਦੇ ਬਾਹਰ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲੇ ਹਨ। ਇਸ ਦਾ ਪਤਾ ਚੱਲਦੇ ਹੀ ਪੁਲਿਸ ਨੇ ਕਾਲੇ ਰੰਗ ਦੇ ਪੇਟ ਨਾਲ ਨਾਅਰੇ ਹਟਾ ਦਿੱਤੇ। ਫਰੀਦਕੋਟ ਵਿਚ ਇਸ ਤੋਂ ਪਹਿਲਾਂ ਵੀ ਪਾਰਕ ਦੀ ਦੀਵਾਰ ‘ਤੇ ਇਹੀ ਨਾਅਰੇ ਲਿਖੇ ਹੋਏ ਸਨ। ਪੰਜਾਬ ਵਿਚ ਲਗਾਤਾਰ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਸੈਸ਼ਨ ਜੱਜ ਦੇ ਗਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਣ ਦਾ ਪਤਾ ਲੱਗਦੇ ਹੀ ਫਰੀਦਕੋਟ ਪੁਲਿਸ ਹਰਕਤ ਵਿਚ ਆ ਗਈ ਤੇ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ। ਸੈਸ਼ਨ ਜੱਜ ਦੀ ਕੋਠੀ ਨੂੰ ਆਉਂਦੇ-ਜਾਂਦੇ ਰਸਤੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਪੁਲਿਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ ਹੈ।
ਇਸ ਤੋਂ ਪਹਿਲਾਂ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੇ ਪਾਰਕ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਸਨ। ਨਗਰ ਕੌਂਸਲ ਦੇ ਸਫਾਈ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਇਸ ਨੂੰ ਦੇਖਿਆ ਤੇ ਤੁਰੰਤ ਪੁਲਿਸ ਨੂ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਨਾਅਰਿਆੰ ਨੂੰ ਪੇਟ ਨਾਲ ਮਿਟਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: