ਰਾਹੁਲ ਨੇ ਅਗਲੇ ਡੇਢ ਸਾਲ ਵਿਚ 10 ਲੱਖ ਨੌਕਰੀਆਂ ਦੇਣ ਸਬੰਧੀ ਪੀਐੱਮ ਮੋਦੀ ਦੇ ਬਿਆਨ ‘ਤੇ ਤੰਜ ਕੱਸਿਆ ਹੈ। ਰਾਹੁਲ ਨੇ ਟਵੀਟ ਕਰਕੇ ਲਿਖਿਆ ਜਿਵੇਂ 8 ਸਾਲ ਪਹਿਲਾਂ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦਾ ਝਾਂਸਾ ਦਿੱਤਾ ਸੀ, ਉਂਝ ਹੀ ਹੁਣ 10 ਲੱਖ ਨੌਕਰੀਆਂ ਦੀ ਵਾਰੀ ਹੈ। ਇਹ ਜੁਮਲਿਆਂ ਦੀ ਨਹੀਂ, ਮਹਾਜੁਮਲਿਆਂ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਜੀ ਨੌਕਰੀਆਂ ਬਣਾਉਣ ਵਿਚ ਨਹੀਂ, ਨੌਕਰੀਆਂ ‘ਤੇ ਨਿਊਜ਼ ਬਣਾਉਣ ‘ਚ ਐਕਸਪਰਟ ਹਨ।
ਇਸ ਤੋਂ ਪਹਿਲਾਂ ਰਾਹੁਲ ਨੇ ਚੀਨ ਮਾਮਲੇ, ਕੋਰੋਨਾ ਨਾਲ ਨਿਪਟਣ ਵਿਚ ਕੇਂਦਰ ਸਰਕਾਰ ਦੀ ਅਸਫਲਤਾ, ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਰਗੇ ਮੁੱਦਿਆਂ ‘ਤੇ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ । ਪਿਛਲੇ ਹਫਤੇ ਹੀ ਰਾਹੁਲ ਗਾਂਧੀ ਨੇ ਚੀਨ ਮਾਮਲੇ ‘ਚ ਕੇਂਦਰ ਸਰਕਾਰ ‘ਤੇ ਦੇਸ਼ ਨੂੰ ਹਨੇਰੇ ‘ਚ ਰੱਖਣ ਦਾ ਦੋਸ਼ ਲਗਾਇਆ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਨਾਲ ਲੱਗੀ ਸਰਹੱਦ ਦੇ ਨੇੜੇ ਚੀਨ ਵੱਲੋਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤੇ ਜਾਣ ‘ਤੇ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਦੇ ਬਿਆਨ ਦੀ ਬੈਕਗਰਾਊਂਡ ਵਿਚ ਕਿਹਾ ਸੀ ਕਿ ਬੀਜਿੰਗ ਦੇ ਇਸ ਕਦਮ ਨੂੰ ਨਜ਼ਰਅੰਦਾਜ਼ ਕਰੇਕ ਕੇਂਦਰ ਸਰਕਾਰ ਭਾਰਤ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ ਸੀ ਕਿ ਚੀਨ ਭਵਿੱਖ ਵਿਚ ਦੁਸ਼ਮਣੀ ਕਾਰਵਾਈ ਲਈ ਬੁਨਿਆਦ ਤਿਆਰ ਕਰ ਰਿਹਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਕੇ ਸਰਕਾਰ ਭਾਰਤ ਨਾਲ ਵਿਸ਼ਵਾਸਘਾਤ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: