ਨੈਸ਼ਨਲ ਹੇਰਾਲਡ ਕੇਸ ‘ਚ ਲਗਾਤਾਰ ਦੂਜੇ ਦਿਨ ਈਡੀ ਨੇ ਰਾਹੁਲ ਗਾਂਧੀ ਤੋਂ ਪੁੱਛਗਿਛ ਕੀਤੀ। 8 ਘੰਟੇ ਚੱਲੀ ਪੁੱਛਗਿਛ ਦੇ ਪਹਿਲੇ ਰਾਊਂਡ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੋਂ ਲਗਭਗ 40 ਸਵਾਲ ਕੀਤੇ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਜਿੰਨੇ ਵੀ ਸਵਾਲ ਪੁੱਛਣੇ ਹਨ ਅੱਜ ਹੀ ਪੁੱਛ ਲੈਣ, ਵਾਰ-ਵਾਰ ਬੁਲਾ ਕੇ ਪ੍ਰੇਸ਼ਾਨ ਨਾ ਕਰੋ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਵਰਕਰ ਵੀ ਪ੍ਰੇਸ਼ਾਨ ਹੋ ਰਹੇ ਹਨ। ਰਾਹੁਲ ਗਾਂਧੀ ਤੋਂ 2 ਦਿਨ ਵਿਚ ਹੁਣ ਤੱਕ 17 ਘੰਟੇ ਪੁੱਛਗਿਛ ਕੀਤੀ ਜਾ ਚੁੱਕੀ ਹੈ।
ਰਾਹੁਲ ਨੇ ਜਿਹੜੇ ਸਵਾਲਾਂ ਦਾ ਜਵਾਬ ਦੇਣ ਵਿਚ ਟਾਲਮਟੋਲ ਕੀਤੀ ਸੀ, ਈਡੀ ਦੇ ਅਧਿਕਾਰੀਆਂ ਨੇ ਇਸ ਬਾਰੇ ਦੁਬਾਰਾ ਜਾਣਕਾਰੀ ਮੰਗੀ। ਅਧਿਕਾਰੀਆਂ ਨੇ ਪੁੱਛਿਆ ਕਿ ਵਿਦੇਸ਼ੀ ਖਾਤਿਆਂ ਵਿਚ ਤੁਹਾਡਾ ਕਿੰਨਾ ਪੈਸਾ ਜਮ੍ਹਾ ਹੈ, ਦੇਸ਼ ਵਿਚ ਕਿਹੜੇ-ਕਿਹੜੇ ਬੈਂਕ ਵਿਚ ਅਕਾਊਂਟ ਹੈ, ਦੇਸ਼ ਜਾਂ ਵਿਦੇਸ਼ ਵਿਚ ਕਿਥੇ-ਕਿਥੇ ਜ਼ਮੀਨਾਂ ਤੇ ਪ੍ਰਾਪਰਟੀ ਹੈ। ਰਾਹੁਲ ਤੋਂ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਸਬੰਧੀ ਵੀ ਪੁੱਛਗਿਛ ਹੋਈ। ਰਾਹੁਲ ਕਈ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ।
ਰਾਹੁਲ ਗਾਂਧੀ ਨੂੰ ਦੂਜੇ ਦਿਨ ਵੀ ਪੁੱਛਗਿਛ ਲਈ ਬੁਲਾਏ ਜਾਣ ‘ਤੇ ਕਾਂਗਰਸ ਦੇ ਵੱਡੇ ਨੇਤਾ ਤੇ ਵਰਕਰ ਸੜਕਾਂ ‘ਤੇ ਉਤਰੇ। ਉਨ੍ਹਾਂ ਨੇ ਸਰਕਾਰ ਤੇ ਈਡੀ ਖਿਲਾਫ ਹੰਗਾਮਾ ਕੀਤਾ ਤੇ ਵਿਰੋਧ ਪ੍ਰਗਟਾਇਆ। ਇਸ ਦੌਰਾਨ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲਾ ਦੇ ਵੀ ਸੱਟਾਂ ਲੱਗੀਆਂ। ਪੀ. ਚਿੰਦਬਰਮ ਦੀਆਂ ਪਸਲੀਆਂ ਵਿਚ ਫਰੈਕਚਰ ਹੋ ਗਿਆ। ਇਸ ‘ਤੇ ਰਾਹੁਲ ਗਾਂਧੀ ਨੇ ਨਾਰਾਜ਼ਗੀ ਪ੍ਰਗਟਾਈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹੀ ਨਹੀਂ, ਸਗੋਂ ਕਾਂਗਰਸ ਦਾ ਹਰ ਵਰਕਰ ਈਡੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -: