ਪੰਜਾਬ ਵਿਚ ਇੱਕ ਬਜ਼ੁਰਗ ਕਿਸਾਨ ਨੇ ਆੜ੍ਹਤੀਆਂ ਦੀ ਧੋਖਾਦੇਹੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਲਾਂਗ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਮਾਮਲੇ ‘ਚ ਮ੍ਰਿਤਕ ਕਿਸਾਨ ਦੇ ਬੇਟੇ ਦੇ ਬਿਆਨ ‘ਤੇ ਤਿੰਨ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਮਾਮਲਾ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਹੈ।
ਬੇਅੰਤ ਸਿੰਘ ਨਿਵਾਸੀ ਪਿੰਡ ਚਹਿਲ ਨੇ ਪੁਲਿਸ ਕੋਲ ਬਿਆਨ ਦਿੱਤਾ ਹੈ ਕਿ ਉਸ ਦੀ ਪਤਨੀ ਦੇ ਰਿਸ਼ਤੇ ਵਿਚ ਲੱਗਦੇ ਚਾਚਾ ਦਲਵੀਰ ਸਿੰਘ, ਲੜਕੇ ਸਤਨਾਮ ਸਿੰਘ ਤੇ ਭਤੀਜੇ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਰਸੂਲੜਾ ਦੀ ਨਿਊ ਟ੍ਰੇਡਿੰਗ ਕੰਪਨੀ ਦੇ ਨਾਂ ‘ਤੇ ਖੰਨਾ ਵਿਚ ਆੜ੍ਹਤ ਦੀ ਦੁਕਾਨ ਹੈ। ਉਹ ਤੇ ਉਸ ਦੇ ਪਿਤਾ ਪਾਲ ਸਿੰਘ (66) ਪਿਛਲੇ ਲਗਭਗ 15 ਸਾਲਾਂ ਤੋਂ ਆਪਣੀ ਬਚਤ ਉਕਤ ਦੋਸ਼ੀਆਂ ਕੋਲ ਜਮ੍ਹਾ ਕਰਾ ਰਹੇ ਸਨ।
ਬਦਲੇ ਵਿਚ ਉਨ੍ਹਾਂ ਨੂੰ ਰਸੀਦ ਦਿੱਤੀ ਜਾਂਦੀ ਸੀ ਪਰ ਹੁਣੇ ਜਿਹੇ ਜਦੋਂ ਉਨ੍ਹਾਂ ਨੇ ਦੋਸ਼ੀਆਂ ਦਲਵੀਰ ਸਿੰਘ, ਸਤਨਾਮ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਜਮ੍ਹਾ ਰਕਮ ਵਾਪਸ ਮੰਗੀ ਤਾਂ ਉਹ ਟਾਲਮਟੋਲ ਕਰਨ ਲੱਗੇ। ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਆਈਲੈਟਸ ਕਰ ਰਿਹਾ ਹੈ। ਲੜਕੇ ਨੂੰ ਵਿਦੇਸ਼ ਭੇਜਣ ਲਈ ਪੈਸੇ ਬਚਾ ਕੇ ਪਿਛਲੇ ਕਈ ਸਾਲਾਂ ਤੋਂ ਦੋਸ਼ੀਆਂ ਕੋਲ ਜਮ੍ਹਾ ਕਰ ਰਹੇ ਸੀ। ਲਗਭਗ 12 ਦਿਨ ਪਹਿਲਾਂ ਜਦੋਂ ਉਹ ਤੇ ਉਸ ਦੇ ਪਿਤਾ ਦੋਸ਼ੀ ਦਲਵੀਰ ਸਿੰਘ ਦੇ ਘਰ ਪੈਸੇ ਵਾਪਸ ਮੰਗਣ ਪਹੁੰਚੇ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਉਸ ਦੇ ਪਿਤਾ ਕਾਫੀ ਪ੍ਰੇਸ਼ਾਨ ਰਹਿਣ ਲੱਗੇ ਸਨ।
9 ਜੂਨ 2022 ਨੂੰ ਉਹ ਬਿਨਾਂ ਦੱਸੇ ਘਰ ਤੋਂ ਚਲੇ ਗਏ। ਬਾਅਦ ਵਿਚ ਉਨ੍ਹਾਂ ਦਾ ਮੋਟਰਸਾਈਕਲ ਰੋਡੇਵਾਲ ਦੀ ਨਹਿਰ ਨੇੜੇ ਮਿਲਿਆ। 12 ਜੂਨ ਨੂੰ ਪਤਾ ਲੱਗਾ ਕਿ ਇਕ ਲਾਸ਼ ਨਹਿਰ ਤੋਂ ਕੱਢ ਕੇ ਸਿਵਲ ਹਸਪਤਾਲ ਹਿਸਾਰ ਵਿਚ ਲਿਆਂਦੀ ਗਈ ਹੈ। ਪਛਾਣ ਕਰਨ ‘ਤੇ ਉਹ ਲਾਸ਼ ਉਸ ਦੇ ਪਿਤਾ ਦੀ ਨਿਕਲੀ। ਦੋਸ਼ੀਆਂ ਤੋਂ ਤੰਗ ਆ ਕੇ ਪਿਤਾ ਨੇ ਲਹਿਰ ‘ਚ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਹੈ। ਬੇਅੰਤ ਸਿੰਘ ਨੇ ਦੋਸ਼ ਲਗਾਇਆ ਕਿ ਲਗਭਗ 10 ਲੱਖ ਦੀ ਰਕਮ ਦੋਸ਼ੀਆਂ ਨੇ ਹੜਪ ਲਈ ਹੈ। ਪੁਲਿਸ ਨੇ ਇਸ ਬਿਆਨ ਦੇ ਆਧਾਰ ‘ਤੇ ਤਿੰਨ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: