ਕਾਂਗਰਸ ਨੇ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੂੰ ਸੰਚਾਰ, ਪ੍ਰਚਾਰ ਅਤੇ ਮੀਡੀਆ ਦਾ AICC ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਨੇ ਰਣਦੀਪ ਸੂਰਜੇਵਾਲਾ ਨੂੰ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਕਾਂਗਰਸ ਸੰਗਠਨ ਇੰਚਾਰਜ ਤੇ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਵਿਚ ਤੁਰੰਤ ਪ੍ਰਭਾਵ ਨਾਲ ਇਹ ਬਦਲਾਅ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈਕਿ ਕਾਂਗਰਸ ਪ੍ਰਧਾਨ ਨੇ ਜੈਰਾਮ ਰਮੇਸ਼ ਨੂੰ ਤਤਕਾਲ ਪ੍ਰਭਾਵ ਨਾਲ ਸੋਸ਼ਲ ਤੇ ਡਿਜੀਟਲ ਮੀਡੀਆ ਸਣੇ ਸੰਚਾਰ, ਪ੍ਰਚਾਰ ਤੇ ਮੀਡੀਆ ਦਾ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਹਾਲਾਂਕਿ ਰਣਦੀਪ ਸੂਰਜੇਵਾਲਾ ਅਜੇ ਕਰਨਾਟਕ ਦੇ ਜਨਰਲ ਸਕੱਤਰ ਬਣੇ ਰਹਿਣਗੇ।
ਕਾਂਗਰਸ ਨੇ ਇਹ ਫੈਸਲਾ ਨੈਸ਼ਨਲ ਹੇਰਾਲਡ ਮਾਮਲੇ ਵਿਚ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਕੀਤੀ ਜਾ ਰਹੀ ਪੁੱਛਗਿਛ ਦੌਰਾਨ ਲਿਆ ਹੈ। ਇਸ ਤੋਂ ਬਾਅਦ ਰਣਦੀਪ ਸੂਰਜੇਵਾਲਾ ਨੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮੈਂ ਉਨ੍ਹਾਂ ਦੀ ਸਫਲਤਾ ਲਈ ਨਿਰੰਤਰ ਸਮਰਥਨ ਕਰਦਾ ਰਹਾਂਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਰਿਆਣਾ ਤੋਂ ਆਉਣ ਵਾਲੇ ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਹੁਣੇ ਜਿਹੇ ਰਾਜਸਭਾ ਚੋਣ ਵਿਚ ਪਾਰਟੀ ਨੇ ਹਰਿਆਣਾ ਦੀ ਬਜਾਏ ਰਾਜਸਥਾਨ ਤੋਂ ਉਨ੍ਹਾਂ ਨੂੰ ਰਾਜ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਸੀ ਜਿਥੇ ਉਨ੍ਹਾਂ ਨੇ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਇਹ ਸੰਭਵ ਹੈ ਕਿ ਇਸੇ ਕਾਰਨ ਰਣਦੀਪ ਸੂਰਜੇਵਾਲਾ ਨੂੰ ਕਾਂਗਰਸ ਦੇ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ।