ਮੁੱਖ ਮੰਤਰੀ ਗਹਿਲੋਤ ਦੇ ਭਰਾ ਦੇ ਘਰ ਤੇ ਦੁਕਾਨ ‘ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਅਗਰਸੇਨ ਗਹਿਲੋਤ ‘ਤੇ ਦੋਸ਼ ਹੈ ਕਿ 2007 ਤੋਂ 2009 ਵਿਚ ਫਰਟੀਲਾਈਜਰ ਬਣਾਉਣ ਲਈ ਜ਼ਰੂਰੀ ਪੋਟਾਸ਼ ਕਿਸਾਨਾਂ ਵਿਚ ਵੰਡਣ ਦੇ ਨਾਂ ‘ਤੇ ਸਰਕਾਰ ਤੋਂ ਸਬਸਿਡੀ ‘ਤੇ ਖਰੀਦੀ ਤੇ ਪ੍ਰਾਜੈਕਟ ਨਿੱਜੀ ਕੰਪਨੀਆਂ ਨੂੰ ਵੇਚ ਕੇ ਮੁਨਾਫਾ ਕਮਾਇਆ।
ਇਸ ਮਾਮਲੇ ਦੀ ਜਾਂਚ ਈਡੀ ਵਿਚ ਵੀ ਚੱਲ ਰਹੀ ਹੈ। ਕਸਟਮ ਵਿਭਾਗ ਨੇ ਅਗਰਸੇਨ ਦੀ ਕੰਪਨੀ ‘ਤੇ ਲਗਭਗ 5.46 ਕਰੋੜ ਰੁਪਏ ਦੀ ਪਨੈਲਟੀ ਵੀ ਲਗਾਈ ਸੀ। ਅਗਰਸੇਨ ਦੀ ਅਪੀਲ ‘ਤੇ ਹਾਈਕੋਰਟ ਨੇ ਈਡੀ ਨਾਲ ਜੁੜੇ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਸੀ। ਹੁਣ ਇਸ ਮਾਮਲੇ ਵਿਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਹੈ।
ਗਹਿਲੋਤ ਦੇ ਭਰਾ ਅਗਰਸੇਨ ਦੇ ਟਿਕਾਣੇ ‘ਤੇ ਅਚਾਨਕ ਸੀਬੀਆਈ ਦੀ ਟੀਮ ਪਹੁੰਚੀ। ਉਸ ਸਮੇਂ ਅਗਰਸੇਨ ਘਰ ‘ਤੇ ਹੀ ਸੀ। ਸੀਬੀਆਈ ਦੀ ਟੀਮ ਵਿਚ 5 ਅਧਿਕਾਰੀ ਦਿੱਲੀ ਤੇ 5 ਅਧਿਕਾਰੀ ਜੋਧਪੁਰ ਤੋਂ ਹਨ। ਫਿਲਹਾਲ ਟੀਮ ਦੇ ਮੈਂਬਰ ਜਾਂਚ ਵਿਚ ਲੱਗੇ ਹੋਏ ਹਨ। ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਇਕ ਟੀਮ ਅਗਰਸੇਨ ਦੀ ਪਾਵਟਾ ਸਥਿਤ ਦੁਕਾਨ ‘ਤੇ ਵੀ ਪਹੁੰਚਣ ਦੀ ਸੂਚਨਾ ਆ ਰਹੀ ਹੈ।
ਈਡੀ ਦੇ ਅਧਿਕਾਰੀਆਂ ਮੁਤਾਬਕ ਅਗਰਸੇਨ ਗਹਿਲੋਤ ਦੀ ਕੰਪਨੀ ਅਨੁਪਮ ਕ੍ਰਿਸ਼ੀ, ਮਿਊਰੀਯੇਟ ਆਪ ਪੋਟਾਸ਼ (ਐੱਮਓਪੀ) ਫਰਟੀਲਾਈਜਰ ਦੇ ਐਕਸਪੋਰਟ ‘ਤੇ ਬੈਨ ਹੋਣ ਦੇ ਬਾਵਜੂਦ ਉਸ ਦੇ ਨਿਰਯਾਤ ਵਿਚ ਸ਼ਾਮਲ ਸੀ। ਐੱਮਓਪੀ ਨੂੰ ਇੰਡੀਅਨ ਪੋਟਾਸ਼ ਲਿਮਟਿਡ ਇੰਪੋਰਟ ਕਰਕੇ ਕਿਸਾਨਾਂ ਨੂੰ ਸਬਸਿਡੀ ‘ਤੇ ਵੇਚਦੀ ਹੈ।
ਅਗਰਸੇਨ ਗਹਿਲੋਤ IPL ਦੇ ਆਥਰਾਈਜਡ ਡੀਲਰ ਸੀ। 2007 ਤੋਂ 2009 ਦੇ ਵਿਚ ਉਨ੍ਹਾਂ ਦੀ ਕੰਪਨੀ ਨੇਸ ਸਬਸੀਡਾਈਜ ਰੇਟ ‘ਤੇ ਐੱਮਓਪੀ ਖਰੀਦੀਆ ਪਰ ਉਸ ਨੂੰ ਕਿਸਾਨਾਂ ਨੂੰ ਵੇਚਣ ਦੀ ਬਜਾਏ ਦੂਜੀਆਂ ਕੰਪਨੀਆਂ ਨੂੰ ਵੇਚ ਦਿੱਤਾ। ਉਨ੍ਹਾਂ ਕੰਪਨੀਆਂ ਨੇ ਐੱਮਓਪੀ ਨੂੰ ਇੰਡਸਟਰੀਅਲ ਸਾਲਟ ਦੇ ਨਾਂ ‘ਤੇ ਮਲੇਸ਼ੀਆ ਤੇ ਸਿੰਗਾਪੁਰ ਪਹੁੰਚਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: