ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਵਿਚ ਇੱਕ ਸਿੱਖ ਸਵਿੰਦਰ ਸਿੰਘ ਦੀ ਮੌਤ ਹੋ ਗਈ ਜਿਸ ਦੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਨਿੰਦਾ ਕੀਤੀ ।
ਸਿਰਸਾ ਨੇ ਦੱਸਿਆ ਕਿ ਅਜਮੀਤ ਸਿੰਘ ਕੱਕੜ ਕਾਬੁਲ ਦੇ ਗੁਰਦੁਆਰਾ ਕਾਰਤੇ ਪਰਵਾਨ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸਵਿੰਦਰ ਸਿੰਘ ਦਾ ਪੁੱਤਰ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਹੋਈ ਤੇ ਮੈਂ ਉਨ੍ਹਾਂ ਨੂੰ ਅਜਮੀਤ ਲਈ ਐਕਸਪ੍ਰੈਸ ਵੀਜ਼ਾ ਲਈ ਬੇਨਤੀ ਕੀਤੀ ਹੈ ਤਾਂ ਜੋ ਉਹ ਭਾਰਤ ਆ ਸਕੇ। ਉਹ ਇਸ ਸਮੇਂ ਇੰਗਲੈਂਡ ਵਿੱਚ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਤੇ ਕਾਬੁਲ ‘ਚ ਹੋਇਆ ਹਮਲਾ ਬੇਹੱਦ ਨਿੰਦਾਜਨਕ ਹੈ, ਪ੍ਰਮਾਤਮਾ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੀਆਂ ਤਾਕਤਾਂ ਨੂੰ ਸੁਮੱਤ ਬਖਸ਼ਣ,ਅਤੇ ਭਾਰਤ ਸਰਕਾਰ ਵਿਦੇਸ਼ਾਂ ‘ਚ ਵਸੇ ਭਾਰਤੀ ਲੋਕਾਂ ਦੇ ਜਾਨ ਮਾਲ ਦੀ ਸਲਾਮਤੀ ਲਈ ਜ਼ਰੂਰੀ ਕਦਮ ਚੁੱਕੇ।
ਭਾਜਪਾ ਆਗੂ ਸਿਰਸਾ ਕਿਹਾ ਕਿ ਖੁਰਾਸਾਨ ਦਾ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ‘ਤੇ ਹਮਲਾ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਜਾਂ ਗੁਰਦੁਆਰੇ ‘ਤੇ ਕਿਸੇ ਹੋਰ ਹਮਲੇ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਸਾਰੀਆਂ ਕੌਮਾਂ ਨੂੰ ਇਕਜੁੱਟ ਹੋ ਕੇ ਸਿੱਖਾਂ ‘ਤੇ ਇਸ ਜ਼ੁਲਮ ਦੀ ਨਿੰਦਾ ਕਰਨੀ ਚਾਹੀਦੀ ਹੈ।
ਸਿਰਸਾ ਨੇ ਕਿਹਾ ਕਿ ਉਨ੍ਹਾਂ ਦੀ ਗੁਰਦੁਆਰਾ ਕਰਤਾ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲ ਹੋਈ ਹੈ। ਉਨ੍ਹਾਂ ਅਫਗਾਨਿਸਤਾਨ ਵਿੱਚ ਸਿੱਖਾਂ ਲਈ ਗਲੋਬਲ ਸਮਰਥਨ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਹਮਲੇ ਤੋਂ ਬਾਅਦ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਦੀਆਂ ਤਸਵੀਰਾਂ ਦਿਲ ਝੰਜੋੜਨ ਵਾਲੀਆਂ ਹਨ। ਇਸ ਵਿੱਚ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ।
ਵੀਡੀਓ ਲਈ ਕਲਿੱਕ ਕਰੋ -: