ਪਾਕਿਸਤਾਨ ਦੀ ਆਰਥਿਕ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਪਾਕਿਸਤਾਨ ਦਾ ਖਜ਼ਾਨਾ ਹਰ ਰੋਜ਼ ਘਟਦਾ ਜਾ ਰਿਹਾ ਹੈ। ਪੈਸੇ ਬਚਾਉਣ ਲਈ ਅਜੀਬੋ ਗਰੀਬ ਫੈਸਲੇ ਲਏ ਜਾ ਰਹੇ ਹਨ। ਪਾਕਿਸਤਾਨ ਲੋਕਾਂ ਤੋਂ ਚਾਹ ਘੱਟ ਪੀਣ ਦੀ ਅਪੀਲ ਕਰ ਚੁੱਕਾ ਹੈ। ਇਨ੍ਹਾਂ ਸਭ ਦੇ ਦਰਮਿਆਨ ਪਾਕਿਸਤਾਨ ਨੇ ਬਿਜਲੀ ਬਚਾਉਣ ਦਾ ਅਨੋਖਾ ਤਰੀਕਾ ਅਪਣਾਇਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੇ ਈਂਧਣ ਤੇ ਬਿਜਲੀ ਬਚਾਉਣ ਲਈ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਸਾਰੇ ਸ਼ਾਪਿੰਗ ਮਾਲ, ਬਾਜ਼ਾਰ, ਵਿਆਹ ਘਰ ਤੇ ਰੈਸਟੋਰੈਂਟ ਜਲਦ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੂਬਾ ਸਰਕਾਰ ਨੇ ਇਸ ਕਦਮ ਦਾ ਉਦੇਸ਼ ਦੇਸ਼ ਵਿਚ ਊਰਜਾ ਸੰਕਟ ਨੂੰ ਦੂਰ ਕਰਨਾ ਹੈ। ਜਿਸ ਕਾਰਨ ਪਾਕਿਸਤਾਨ ਦੀ ਅਰਥ ਵਿਵਸਥਾ ਪ੍ਰਭਾਵਿਤ ਹੋਈ ਹੈ। ਗ੍ਰਹਿ ਸਕੱਤਰ ਡਾ. ਸਈਅਦ ਅਹਿਮਦ ਮੰਗਨੇਜੋ ਨੇ ਕਿਹਾ ਕਿ ਅਸੀਂ ਊਰਜਾ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਾਨੂੰ ਅਜਿਹੇ ਉੁਪਾਅ ਕਰਨ ਦੀ ਲੋੜ ਹੈ ਜੋ ਹਾਲਾਤ ਨੂੰ ਕੰਟਰੋਲ ਕਰ ਸਕੇ। ਇਸ ਲਈ ਸਾਰੇ ਬਾਜ਼ਾਰਾਂ, ਦੁਕਾਨਾਂ ਤੇ ਸ਼ਾਪਿੰਗ ਮਾਲ ਨੂੰ ਰਾਤ 9 ਵਜੇ ਤੱਕ ਬੰਦ ਕਰਨਾ ਹੋਵੇਗਾ ਜਦੋਂ ਕਿ ਵਿਆਹ ਘਰ ਤੇ ਰੈਸਟੋਰੈਂਟ ਨੂੰ ਵੀ ਰਾਤ 10.30 ਵਜੇ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ‘ਢਿੱਲੋਂ ਨੇ ਪਾਰਟੀ ਦਾ ਝੰਡਾ ਹੀ ਬਦਲਿਆ ਹੈ ਪਰ ਜੈਕੇਟ ਅਜੇ ਵੀ ਕਾਂਗਰਸ ਦੇ ਰੰਗ ਦੀ ਹੈ’ : CM ਮਾਨ
ਪਾਕਿਸਤਾਨ ਵਿਚ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਾਕਿਸਤਾਨੀ ਰੁਪਿਆ ਲਗਾਤਾਰ ਡਿੱਗ ਰਿਹਾ ਹੈ।ਇੱਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 200 ਪਾਰ ਕਰ ਚੁੱਕੀ ਹੈ। ਨਾਲ ਹੀ ਪੈਟਰੋਲ ਦੀ ਕੀਮਤ 250 ਰੁਪਏ ਤੋਂ ਵੱਧ ਪਹੁੰਚਣ ਵਾਲੀ ਹੈ। ਹੁਣੇ ਜਿਹੇ ਪਾਕਿਸਤਾਨ ਦੀ ਸੱਤਾ ਸੰਭਾਲਣ ਵਾਲੀ ਸ਼ਹਿਬਾਜ਼ ਸ਼ਰੀਫ ਸਰਕਾਰ ਦੇ ਮੰਤਰੀ ਅਰਥ ਵਿਵਸਥਾ ਬਚਾਉਣ ਲਈ ਅਜੀਬ ਜਿਹੇ ਸੁਝਾਅ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸ਼ਹਿਬਾਜ਼ ਸਰਕਾਰ ਨੇ 8 ਜੂਨ ਨੂੰ ਫੈਸਲਾ ਲਿਆ ਸੀ ਕਿ ਇਸਲਾਮਾਬਾਦ ਵਿਚ ਹੋਣ ਵਾਲੇ ਵਿਆਹਾਂ ‘ਤੇ ਅੰਸ਼ਿਕ ਤੌਰ ‘ਤੇ ਬੈਨ ਲਗਾਇਆ ਜਾਵੇ। ਰਾਤ 10 ਵਜੇ ਦੇ ਬਾਅਦ ਕੋਈ ਵਿਆਹ ਨਾ ਹੋਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਵਿਆਹਾਂ ਵਿਚ ਸਿਰਫ ਇਕ ਹੀ ਡਿਸ਼ ਪਰੋਸੀ ਜਾਵੇ। ਸਰਕਾਰ ਨੇ ਪੈਟਰੋਲ ਬਚਾਉਣ ਲਈ ਸਰਕਾਰੀ ਮੁਲਾਜ਼ਮਾਂ ਨੂੰ 2 ਦਿਨਾਂ ਦੀ ਵੱਖ ਤੋਂ ਛੁੱਟੀ ਦੇ ਦਿੱਤੀ ਹੈ। ਨਾਲ ਹੀ ਪਾਕਿਸਤਾਨ ਦੇ ਪਲਾਨਿੰਗ ਐਂਡ ਡਿਵੈਲਪਮੈਂਟ ਮਨਿਸਟਰ ਅਹਿਸਾਨ ਸ਼ਾਹ ਨੇ ਘੱਟ ਚਾਹ ਪੀਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਰਤਾ ਹੈ ਅਤੇ ਇਸ ਨਾਲ ਸਰਕਾਰ ਕੋਲ ਪੈਸਾ ਨਹੀਂ ਬਚਦਾ ਹੈ।
ਵੀਡੀਓ ਲਈ ਕਲਿੱਕ ਕਰੋ -: