ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸ਼ਨੀਵਾਰ ਨੂੰ ਇੱਕ ਗੁਰਦੁਆਰੇ ਵਿਚ ਹੋਏ ਧਮਾਕੇ ਦੇ ਬਾਅਦ ਭਾਰਤ ਸਰਕਾਰ ਨੇ ਇਥੋਂ ਦੇ ਸਿੱਖਾਂ ਨੂੰ ਈ-ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਲਗਭਗ 100 ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਵੀ ਅਗਸਤ ‘ਚ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਈ-ਵੀਜ਼ਾ ਜਾਰੀ ਕੀਤੇ ਸਨ। ਭਾਰਤ ਲਈ ਈ-ਵੀਜ਼ੇ ਨੂੰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਸ਼ਨੀਵਾਰ ਨੂੰ ਅੱਤਵਾਦੀ ਹਮਲੇ ਵਿਚ 1 ਸਿੱਖ ਸਣੇ 2 ਲੋਕਾਂ ਦੀ ਮੌਤ ਹੋ ਗਈ ਤੇ 7 ਜ਼ਖਮੀ ਹੋ ਗਏ। ਅਫਗਾਨ ਸੁਰੱਖਿਆ ਮੁਲਾਜ਼ਮਾਂ ਨੇ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨੂੰ ਗੁਰਦੁਆਰੇ ਵਿਚ ਐਂਟਰੀ ਕਰਨ ਤੋਂ ਰੋਕ ਕੇ ਵੱਡਾ ਹਾਦਸੇ ਨੂੰ ਟਾਲ ਦਿੱਤਾ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਬੰਦੂਕਧਾਰੀਆਂ ਨੇ ਇੱਕ ਹੱਥਗੋਲਾ ਸੁੱਟਿਆ ਜਿਸ ਨਾਲ ਗੁਰਦੁਆਰੇ ਦੇ ਗੇਟ ਕੋਲ ਅੱਗ ਲੱਗ ਗਈ।
ਪੀਐੱਮ ਮੋਦੀ ਨੇ ਵੀ ਕਾਬੁਲ ਵਿਚ ਗੁਰਦੁਆਰੇ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਟਵੀਟ ਕਰਦਿਆਂ ਕਿਹਾ ਕਿ -‘ਕਾਬੁਲ ਵਿਚ ਕਾਰਤੇ ਪਰਵਾਨ ਗੁਰਦੁਆਰੇ ‘ਤੇ ਵਹਿਸ਼ੀ ਹਮਲੇ ਤੋਂ ਮੈਂ ਹੈਰਾਨ ਹਾਂ। ਇਸ ਇਸ ਹਮਲੇ ਦੀ ਨਿੰਦਾ ਕਰਦਾ ਹਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ।’
ਇਹ ਵੀ ਪੜ੍ਹੋ : PM ਮੋਦੀ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਕਿਹਾ-‘ਸਦਮੇ ‘ਚ ਹਾਂ’
ਦੂਜੇ ਪਾਸੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਗੁਰਦੁਆਰੇ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਭਾਰਤ ਕਾਬੁਲ ‘ਤੇ ਹੋਏ ਹਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ। ਉਨ੍ਹਾਂ ਟਵੀਟ ਕੀਤਾ ਕਿ-ਗੁਰਦੁਆਰੇ ਕਾਰਤੇ ਪਰਵਾਨ ‘ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਹਮਲੇ ਦੀ ਖਬਰ ਮਿਲਣ ਦੇ ਬਾਅਦ ਅਸੀਂ ਘਟਨਾ ਵਾਲੀ ਥਾਂ ‘ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਾਂ। ਸਾਡੀ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਚਿੰਤਾ ਭਾਈਚਾਰੇ ਦੇ ਕਲਿਆਣ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: