ਅਗਨੀਪਥ ਸਕੀਮ ਵਿਚ ਅਗਨੀਵੀਰਾਂ ਦੀ ਭਰਤੀ ਲਈ ਹਵਾਈ ਫੌਜ ਨੇ ਡਿਟੇਲ ਆਪਣੀ ਵੈੱਬਸਾਈਟ ‘ਤੇ ਜਾਰੀ ਕਰ ਦਿੱਤੀ ਹੈ। ਇਸ ਡਿਟੇਲ ਮੁਤਾਬਕ ਚਾਰ ਸਾਲ ਦੀ ਸੇਵਾ ਦੌਰਾਨ ਅਗਨੀਵੀਰਾਂ ਦੀ ਹਵਾਈ ਫੌਜ ਵੱਲੋਂ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਸਥਾਈ ਫੌਜੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਅਨੁਸਾਰ ਹੋਵੇਗੀ। ਏਅਰਫੋਰਸ ਦੀ ਵੈੱਬਸਾਈਟ ‘ਤੇ ਅਪਲੋਡ ਦੀ ਜਾਣਕਾਰੀ ਮੁਤਾਬਕ ਅਗਨੀਵੀਰਾਂ ਨੂੰ ਤਨਖਾਹ ਨਾਲ ਹਾਰਡਸ਼ਿਪ ਅਲਾਊਂਸ, ਯੂਨੀਫਾਰਮ ਅਲਾਊਂਸ, ਕੰਟੀਨ ਸਹੂਲਤ ਤੇ ਮੈਡੀਕਲ ਸਹੂਲਤ ਵੀ ਮਿਲੇਗਾ। ਇਹ ਸਹੂਲਤ ਰੈਗੂਲਰ ਫੌਜੀ ਨੂੰ ਮਿਲਦੀ ਹੈ।
ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਟ੍ਰੈਵਲ ਭੱਤਾ ਵੀ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਲ ਵਿਚ 30 ਦਿਨ ਦੀ ਛੁੱਟੀ ਮਿਲੇਗੀ। ਉਨ੍ਹਾਂ ਲਈ ਮੈਡੀਕਲ ਛੁੱਟੀ ਦੀ ਵਿਵਸਥਾ ਵੀ ਵੱਖ ਤੋਂ ਹੈ। ਅਗਨੀਵੀਰਾਂ ਨੂੰ ਸੀਐੱਸਡੀ ਕੰਟੀਨ ਦੀ ਵੀ ਸਹੂਲਤ ਮਿਲੇਗੀ ਪਰ ਜੇਕਰ ਬਦਕਿਸਮਤੀ ਨਾਲ ਕਿਸੇ ਅਗਨੀਵੀਰ ਦੀ ਸਰਵਿਸ ਦੌਰਾਨ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਇੰਸੋਰੈਂਸ ਕਵਰ ਵੀ ਮਿਲੇਗਾ। ਇਸ ਤਹਿਤ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮਿਲਣਗੇ।
ਹਵਾਈ ਸੈਨਾ ਨੇ ਕਿਹਾ ਕਿ ਇਨ੍ਹਾਂ ਦੀ ਭਰਤੀ ਏਅਰ ਫੋਰਸ ਐਕਟ 1950 ਤਹਿਤ 4 ਸਾਲ ਲਈ ਹੋਵੇਗੀ। ਹਵਾਈ ਫੌਜ ਵਿਚ ਅਗਨੀਵੀਰਾਂ ਦਾ ਇੱਕ ਵੱਖਰਾ ਰੈਂਕ ਹੋਵੇਗਾ ਜੋ ਮੌਜੂਦਾ ਰੈਂਕ ਤੋਂ ਵੱਖ ਹੋਵੇਗਾ। ਅਗਨੀਵੀਰਾਂ ਨੂੰ ਅਗਨੀਪਥ ਸਕੀਮ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਣਾ ਹੋਵੇਗਾ। ਜਿਨ੍ਹਾਂ ਅਗਨੀਵੀਰਾਂ ਦੀ ਹਵਾਈ ਸੈਨਾ ਵਿਚ ਨਿਯੁਕਤੀ ਸਮੇਂ ਉਮਰ 18 ਸਾਲ ਤੋਂ ਘੱਟ ਹੋਵੇਗੀ ਉਨ੍ਹਾਂ ਨੂੰ ਆਪਣੇ ਮਾਤਾ ਪਿਤਾ ਤੋਂ ਆਪਣੇ ਨਿਯੁਕਤੀ ਪੱਤਰ ‘ਤੇ ਹਸਤਾਖਰ ਕਰਵਾਉਣਾ ਹੋਵੇਗਾ। ਚਾਰ ਸਾਲ ਦੀ ਸੇਵਾ ਦੇ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਰੈਗੂਲਰ ਕੈਡਰ ਵਿਚ ਲਿਆ ਜਾਵੇਗਾ। ਇਨ੍ਹਾਂ 25 ਫੀਸਦੀ ਅਗਨੀਵੀਰਾਂ ਦੀ ਨਿਯੁਕਤੀ ਸੇਵਾ ਕਾਲ ਵਿਚ ਉਨ੍ਹਾਂ ਦੀ ਸਰਵਿਸ ਦੇ ਪਰਫਾਰਮੈਂਸ ਦੇ ਆਧਾਰ ‘ਤੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਨੇ 101 ਅਫਗਾਨ ਸਿੱਖਾਂ ਲਈ ਈ-ਵੀਜ਼ਾ ਜਾਰੀ ਕਰਨ ਲਈ ਗ੍ਰਹਿ ਮੰਤਰੀ ਸ਼ਾਹ ਦਾ ਕੀਤਾ ਧੰਨਵਾਦ
ਅਗਨੀਵੀਰਾਂ ਨੂੰ ਹਵਾਈ ਸੈਨਾ ਦੀ ਗਾਈਡਲਾਈਨਜ਼ ਮੁਤਾਬਕ ਆਨਰਸ ਤੇ ਐਵਾਰਡਸ ਦਿੱਤਾ ਜਾਵੇਗਾ। ਹਵਾਈ ਫੌਜ ਵਿਚ ਭਰਤੀ ਹੋਣ ਦੇ ਬਾਅਦ ਅਗਨੀਵੀਰਾਂ ਦੀ ਸੈਨਾ ਨੂੰ ਲੋੜ ਮੁਤਾਬਕ ਟ੍ਰੇਨਿੰਗ ਦਿੱਤੀ ਜਾਵੇਗੀ। ਅਗਨੀਵੀਰਾਂ ਨੂੰ 4 ਸਾਲ ਦੀ ਸੇਵਾ ਮਿਆਦ ਦੌਰਾਨ 48 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ। ਇਸ ਦੇ ਇਲਾਵਾ ਉੁਨ੍ਹਾਂ ਨੂੰ 44 ਲੱਖ ਰੁਪਏ ਦੀ ਇਕਮੁਸ਼ਤ ਰਕਮ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚਾਰ ਸਾਲ ਦੀ ਨੌਕਰੀ ਵਿਚ ਜਿੰਨੀ ਸੇਵਾ ਬਚੀ ਰਹੇਗੀ, ਉਸ ਦੀ ਤਨਖਾਹ ਵੀ ਅਗਨੀਵੀਰ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਗਨੀਵੀਰ ਦੇ ਰਿਟਾਇਰਮੈਂਟ ਫੰਡ ਵਿੱਚ ਜਮ੍ਹਾ ਰਾਸ਼ੀ ਵਿੱਚ ਸਰਕਾਰ ਦਾ ਯੋਗਦਾਨ ਅਤੇ ਇਸ ‘ਤੇ ਵਿਆਜ ਵੀ ਅਗਨੀਵੀਰ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਡਿਊਟੀ ਦੌਰਾਨ ਵਿਕਲਾਂਤ ਹੋਣ ‘ਤੇ ਅਗਨੀਵੀਰਾਂ ਨੂੰ ਐਕਸ ਗ੍ਰੇਸ਼ੀਆ 44 ਲੱਖ ਰੁਪਏ ਮਿਲਣਗੇ। ਨਾਲ ਹੀ ਜਿੰਨੀ ਨੌਕਰੀ ਬਚੀ ਹੈ, ਉਸ ਦੀ ਪੂਰੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਰਿਟਾਇਰਮੈਂਟ ਦਾ ਪੈਕੇਜ ਵੀ ਮਿਲੇਗਾ। ਹਾਲਾਂਕਿ ਵਿਕਲਾਂਗਤਾ ਦੀ ਸੀਮਾ ਅਨੁਸਾਰ ਅਗਨੀਵੀਰਾਂ ਨੂੰ ਮਿਲਣ ਵਾਰੀ ਰਕਮ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ।