ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਦਾ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।ਇਸ ਮਾਮਲੇ ਵਿਚ ਉੁਨ੍ਹਾਂ ਦੀ ਪਤਨੀ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਸਾਬਕਾ ਵਿਧਾਇਕ ਨੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਦੌਰਾਨ ਗੱਲਬਾਤ ਕਰਦਿਆਂ ਪੰਜਾਬ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ।
ਜੋਗਿੰਦਰਪਾਲ ਨੇ ਕਿਹਾ ਕਿ ਸਰਕਾਰ ਉੁਨ੍ਹਾਂ ਨਾਲ ਧੱਕਾ ਕਰ ਰਹੀ ਹੈ। ਪੂਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਕਰਸ਼ਰ ਹੀ ਨਹੀਂ ਪਿੰਡ ਮੈਰਾ ਕਲਾਂ ਤੇ ਕੀੜੀ ਵਿਚ ਜਿੰਨੇ ਵੀ ਕਰੱਸ਼ਰ ਹਨ, ਸਾਰੇ ਸ਼ਾਮਲਾਤ ਜ਼ਮੀਨ ‘ਤੇ ਲੱਗੇ ਹਨ। ਕਾਰਵਾਈ ਉਨ੍ਹਾਂ ‘ਤੇ ਹੀ ਕਿਉਂ ਕੀਤ ਗਈ। ਉੁਨ੍ਹਾਂ ਕਿਹਾ ਕਿ 2012 ਤੋਂ ਪਹਿਲਾਂ ਸ਼ਾਮਲਾਤ ਜ਼ਮੀਨ ਦੀ ਰਜਿਸਟਰੀ ਹੁੰਦੀ ਸੀ। ਉਸ ਦੇ ਬਾਅਦ ਬੰਦ ਹੋ ਗਈ ਤਾਂ ਉਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ। ਜੇਕਰ ਕਸੂਰ ਹੈ ਤਾਂ ਫਿਰ ਬਾਕੀ ਦੇ ਕਰੱਸ਼ ਵਾਲਿਆਂ ਨੂੰ ਵੀ ਫੜਿਆ ਜਾਵੇ।
ਦੂਜੇ ਪਾਸੇ ਐੱਸਐੱਸਪੀ ਪਠਾਨਕੋਟ ਅਰੁਣ ਸੈਣੀ ਨੇ ਦੱਸਿਆ ਕਿ 8 ਜੂਨ ਨੂੰ ਜਦੋਂ ਪੋਕਲੇਨ ਮਸ਼ੀਨ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਕਤ ਮਸ਼ੀਨ ਕ੍ਰਿਸ਼ਨ ਕਰੱਸ਼ਰ ਦੇ ਨਾਂ ‘ਤੇ ਹੈ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਕਰੱਸ਼ਰ ਦੇ ਤਿੰਨ ਹਿੱਸੇਦਾਰ ਹਨ। ਐੱਸਐੱਸਪੀ ਨੇ ਦੱਸਿਆ ਕਿ ਉਕਤ ਕਰ4ਸ਼ਰ 3 ਲੋਕਾਂ ਦੇ ਨਾਂ ‘ਤੇ ਹੈ। ਇਨ੍ਹਾਂ ‘ਚ ਜੋਗਿੰਦਰਪਾਲ ਜੋ ਕਿ ਕਰੱਸ਼ਰ ਦੇ 50 ਫੀਸਦੀ ਦੇ ਹਿੱਸੇਦਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਵੀ ਇਸ ਕਰੱਸ਼ਰ ਵਿਚ 25 ਫੀਸਦੀ ਹਿੱਸੇਦਾਰ ਸੀ। ਇਸ ਤੋਂ ਇਲਾਵਾ 25 ਫੀਸਦੀ ਹਿੱਸੇਦਾਰੀ ਦੇ ਮਾਲਕ ਲਕਸ਼ੈ ਮਹਾਜਨ ਦੇ ਨਾਂ ਦਾ ਵਿਅਕਤੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਕਰੱਸ਼ਤ ਮੁਲਾਜ਼ਮ ਸੁਨੀਲ ਤੇ ਪ੍ਰਕਾਸ਼ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸਾਬਕਾ ਵਿਧਾਇਕਾਂ ਦੇ ਦੋਸ਼ਾਂ ‘ਤੇ ਐੱਸਐੱਸਪੀ ਨੇ ਕਿਹਾ ਕਿ ਪੁਲਿਸ ਸਰਕਾਰ ਦੇ ਦਬਾਅ ਵਿਚ ਕੰਮ ਨਹੀਂ ਕਰ ਰਹੀ। ਕਾਨੂੰਨ ਸਾਰਿਆਂ ਲਈ ਬਰਾਬਰ ਹਨ। ਜੋ ਵੀ ਗਲਤ ਕਰੇਗਾ, ਉਸ ‘ਤੇ ਕਾਰਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: