ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਭਾਰਤ ਵਿਚ ਰਹਿਣ ਵਾਲੇ ਅਫਗਾਨ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੌਂਪਿਆ। ਉਨ੍ਹਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਖੁਰਾਸਾਨ ਸੂਬੇ ਵਿਚ ਸਥਿਤ ਕਰਤੇ ਪਰਵਾਨ ਗੁਰਦੁਆਰੇ ਵਿਚ ਇਸਲਾਮਿਕ ਸਟੇਟ ਦੇ ਹਮਲੇ ਵਿਚ ਮਾਰੇ ਗਏ ਇੱਕ ਸਿੱਖ ਵਿਅਕਤੀ ਸਵਿੰਦਰ ਸਿੰਘ ਦੇ ਅੰਤਿਮ ਸਸਕਾਰ ਵਿਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਭਾਰਤ ਵਿਚ ਰਹਿਣ ਵਾਲੇ ਪਰਿਵਾਰ ਤੇ ਅਫਗਾਨ ਭਾਈਚਾਰੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਹਰਦੀਪ ਸਿੰਘ ਪੁਰੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਪੜ੍ਹ ਕੇ ਸੁਣਾਇਆ। ਭਾਰਤ ਵਿਚ ਅਫਗਾਨ ਰਾਜਦੂਤ ਫਰੀਦ ਮਮੁੰਡਜੇ ਸਣੇ ਅਫਗਾਨ ਦੂਤਾਵਾਸ ਦਾ ਇੱਕ ਵਫਦ ਵੀ ਮੌਜੂਦ ਸੀ। ਸਵ. ਸਵਿੰਦਰ ਸਿੰਘ ਦੇ ਪੁੱਤਰ ਐਤਵਾਰ ਨੂੰ ਇੰਗਲੈਂਡ ਦੇ ਬਰਮਿਘਮ ਤੋਂ ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰਨ ਪਹੁੰਚੇ।
ISKP ਨੇ ਇਕ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ISKp ਮੁਤਾਬਕ ਅਬੂ ਮੁਹੰਮਦ ਅਲ ਤਾਜਿਕੀ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਜੋ ਕਿ ਤਿੰਨ ਘੰਟੇ ਤੱਕ ਚੱਲਿਆ। ਸਮੂਹ ਨੇ ਦਾਅਵਾ ਕੀਤਾ ਕਿ ਹਮਲੇ ਵਿਚ ਸਬਮਸ਼ੀਨ ਗਨ ਤੇ ਹੱਥਗੋਲੇ ਤੋਂ ਇਲਾਵਾ ਚਾਰ LED ਤੇ ਇੱਕ ਕਾਰ ਬੰਬ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਹਮਲੇ ਵਿਚ ਇੱਕ ਸਿੱਖ ਸਣੇ 2 ਨਾਗਰਿਕ ਤੇ ਇੱਕ ਮੁਸਲਿਮ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਹਮਲਾ ਇੱਕ ਭਾਰਤੀ ਰਾਜਨੇਤਾ ਵੱਲੋਂ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਾਰ ਦਾ ਸੰਤੁਲਨ ਵਿਗੜਨ ਨਾਲ ਰੁੱਖ ਨਾਲ ਟਕਰਾਈ ਕਾਰ, ਖੇਮਕਰਨ ਵਾਸੀ ਦੀ ਹੋਈ ਮੌਕੇ ‘ਤੇ ਮੌਤ
ਹਰਦੀਪ ਸਿੰਘ ਪੁਰੀ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਚ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਚ ਆਯੋਜਿਤ ਅੰਤਿਮ ਅਰਦਾਸ ਤੇ ਪ੍ਰਾਰਥਨਾ ਸਮਾਰੋਹ ਵਿਚ ਹਿੱਸਾ ਲਿਆ। ਭਾਰਤ ਵਿਚ ਅਫਗਾਨ ਘੱਟ ਗਿਣਤੀ ਨੇਤਾਵਾਂ ਨੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਲਈ ਕੇਂਦਰੀ ਮੰਤਰੀ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: