ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ 8 ਵਾਰ ਉਨ੍ਹਾਂ ਦੇ ਘਰ, ਗੱਡੀ ਤੇ ਰੂਟਸ ਦੀ ਰੇਕੀ ਕੀਤੀ ਗਈ ਸੀ। 6 ਸ਼ੂਟਰਸ ਵਾਰਦਾਤ ਨੂੰ ਅੰਜਾਮ ਦੇਣ ਦੇ 15 ਦਿਨ ਪਹਿਲਾਂ ਤੋਂ ਮੂਸੇਵਾਲਾ ਦੀ ਰੇਕੀ ਕਰ ਰਹੇ ਹਨ ਪਰ ਮੂਸੇਵਾਲਾ ਦੀ ਹੱਤਿਆ ਇਸ ਲਈ ਨਹੀਂ ਕੀਤੀ ਜਾ ਸਕੀ ਕਿਉਂਕਿ ਸਿੱਧੂ ਹਮੇਸ਼ਾ ਬੁਲੇਟ ਪਰੂਫ ਕਾਰ ਤੇ ਹਥਿਆਰਾਂ ਨਾਲ ਲੈਸ ਕਮਾਂਡੋ ਨਾਲ ਰਹਿੰਦੇ ਸਨ।
ਗ੍ਰਿਫਤਾਰ ਕੀਤੇ ਗਏ ਸ਼ੂਟਰਸ ਪ੍ਰਿਯਵਰਤ ਫੌਜੀ ਅਤੇ ਜਗਦੀਪ ਰੂਪਾ ਆਪ੍ਰੇਸ਼ਨ ਨਾਲ ਜੁੜੀ ਹਰ ਅਪਡੇਟ ਗੋਲਡੀ ਬਰਾੜ ਨੂੰ ਸਿੱਧੇ ਫੋਨ ‘ਤੇ ਦੇ ਰਹੇ ਸਨ। ਮਰਡਰ ਵਾਲੇ ਦਿਨ ਸੰਦੀਪ ਕੇਕੜਾ ਤੇ ਨਿੱਕੂ ਨੇ ਗੋਲਡੀ ਤੇ ਸਚਿਨ ਨੂੰ ਵੀਡੀਓ ਕਾਲ ਕੀਤਾ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਬਿਨਾਂ ਬੁਲੇਟ ਪਰੂਫ ਗੱਡੀ ਦੇ ਨਿਕਲਿਆ ਹੈ। ਇਸ ਦੇ ਬਾਅਦ ਗੋਲਡੀ ਨੇ ਪ੍ਰਿਯਵਰਤ ਤੇ ਰੂਪ ਨੂੰ ਪਲਾਨ ਨੂੰ ਅੰਜਾਮ ਦੇਣ ਲਈ ਕਿਹਾ।
ਸ਼ੂਟਰਾਂ ਜਦੋਂ 8 ਵਾਰ ਰੇਕੀ ਕਰਨ ਲਈ ਮਾਨਸਾ ਤੇ ਮੂਸੇਵਾਲਾ ਦੇ ਪਿੰਡ ਦੇ ਘਰ ਪੁਹੰਚੇ ਤਾਂ ਉਨ੍ਹਾਂ ਦੀਆਂ ਦੋਵੇਂ ਗੱਡੀਆਂ ਵਿਚ ਹਾਈਟੈੱਕ ਬੰਦੂਕਾਂ ਦੇ ਨਾਲ ਹੈਂਡ ਗ੍ਰੇਨੇਡ ਵੀ ਮੌਜੂਦ ਸੀ। ਰੇਕੀ ਦੌਰਾਨ ਸ਼ੂਟਰਾਂ ਨੇ ਰੁਕਣ ਦਾ ਟਿਕਾਣਾ ਮਾਨਸਾ ਦੇ ਕੋਲ ਹੀ ਬਣਾਇਆ ਸੀ। ਗੋਲਡੀ ਬਰਾੜ ਦਾ ਸ਼ੂਟਰਾਂ ਨੂੰ ਹੁਕਮ ਸੀ ਕਿ ਜੇਕਰ AK-47 ਜਾਂ ਦੂਜੇ ਹਥਿਆਰਾਂ ਨਾਲ ਆਪ੍ਰੇਸ਼ਨ ਸਫਲ ਨਾ ਹੋਵੇ ਤਾਂ ਹੈਂਡ ਗ੍ਰੇਨੇਡ ਨਾਲ ਮੂਸੇਵਾਲਾ ਦੀ ਥਾਰ ਗੱਡੀ ਨੂੰ ਉਡਾ ਦੇਣਾ ਪਰ ਕਿਸੇ ਵੀ ਸੂਰਤ ਵਿਚ ਮੂਸੇਵਾਲਾ ਨਹੀਂ ਬਚਣਾ ਚਾਹੀਦਾ।
ਹੱਤਿਆਕਾਂਡ ਵਿਚ ਇਸਤੇਮਾਲ ਕੀਤੇ ਗਏ ਜ਼ਿਆਦਾਤਰ ਹਥਿਆਰ ਵਿਦੇਸ਼ ਤੋਂ ਆਏ ਸਨ। ਗੋਲਡੀ ਬਰਾੜ ਤੇ ਲਾਰੈਂਸ ਦੇ ਕਹਿਣ ‘ਤੇ ਇਨ੍ਹਾਂ ਹਥਿਆਰਾਂ ਦਾ ਇੰਤਜ਼ਾਮ ਕਰਵਾਇਆ ਗਿਆ ਸੀ। ਹੱਤਿਆਕਾਂਡ ਵਿਚ ਸ਼ਾਮਲ ਸ਼ੂਟਰਸ ਨੂੰ ਅਜੇ ਸਿਰਫ ਟੋਕਨ ਮਨੀ ਹੀ ਮਿਲੀ ਸੀ। ਮਤਲਬ ਖਰਚੇ ਪਾਣੀ, ਠਹਿਰਣ ਜਾਂ ਗੱਡੀ ਵਿਚ ਤੇਲ ਪਵਾਉਣ ਲਈ ਪੈਸੇ ਦਿੱਤੇ ਸਨ ਤੇ ਬਾਕੀ ਦੇ ਪੈਸੇ ਬਾਅਦ ਵਿਚ ਮਿਲਣੇ ਸਨ।
ਮੂਸੇਵਾਲਾ ਹੱਤਿਆਕਾਂਡ ਵਿਚ ਸ਼ਾਮਲ 3 ਸ਼ੂਟਰਾਂ ਨੂੰ ਸੋਮਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਗੁਜਰਾਤ ਤੇ ਮੁੰਦਰਾ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਤਿੰਨਾਂ ਨੂੰ 4 ਜੁਲਾਈ ਤੱਕ ਪੁਲਿਸ ਕਸਟੱਡੀ ਵਿਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ 8 ਹੈਂਡ ਗ੍ਰੇਨੇਡ, ਡੇਟੋਨੇਟਰ ਤੇ 36 ਰਾਊਂਟ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਇਕ ਏਕੇ ਸੀਰੀਜ ਦੀ ਅਸਾਲਟ ਰਾਈਫਲ ਵੀ ਮਿਲੀ ਹੈ।
ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਵਿਚੋਂ ਇੱਕ ਦਾ ਨਾਂ ਪ੍ਰਿਯਵਰਤ ਫੌਜੀ ਹੈ।ਉਹ ਹਰਿਆਣਾ ਦਾ ਗੈਂਗਸਟਰ ਹੈ। ਦੂਜੇ ਸ਼ੂਟਰ ਦਾ ਨਾਂ ਕਸ਼ਿਸ਼ ਕੁਲਦੀਪ ਹੈ। 24 ਸਾਲ ਦਾ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਸਜਯਾਨ ਪਾਨਾ ਪਿੰਡ ਦੇ ਵਾਰਡ ਨੰ. 11 ਦਾ ਰਹਿਣ ਵਾਲਾ ਹੈ। ਸਪੈਸ਼ਲ ਸੈੱਲ ਦੀ ਗ੍ਰਿਫਤ ਵਿਚ ਆਏ ਤੀਜੇ ਸ਼ੂਟਰ ਦਾ ਨਾਂ ਕੇਸ਼ਵ ਕੁਮਾਰ ਹੈ। ਉਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਆਵਾ ਬਸਤੀ ਦਾ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: