ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਮਿਰਾਜ ਤਾਲੁਕਾ ਦੇ ਪਿੰਡ ਮਹਿਸਾਲ ਵਿੱਚ ਇੱਕ ਹੀ ਪਰਿਵਾਰ ਦੇ 9 ਲੋਕਾਂ ਨੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ। ਮਰਨ ਵਾਲੇ ਸਾਰੇ ਮੈਂਬਰ ਡਾਕਟਰ ਪਰਿਵਾਰ ਨਾਲ ਸਬੰਧਤ ਸਨ। ਖੁਦਕੁਸ਼ੀ ਦੀ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਸਾਹਮਣੇ ਆਈ। ਡਾਕਟਰ ਜੋੜੇ ਦੇ ਇੱਕ ਕਮਰੇ ਵਿੱਚੋਂ ਛੇ ਅਤੇ ਦੂਜੇ ਕਮਰੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਸ ਸਮੂਹਿਕ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਆਰਥਿਕ ਹਾਲਤ ਦੱਸੀ ਜਾ ਰਹੀ ਹੈ।
ਸਮੂਹਿਕ ਖੁਦਕੁਸ਼ੀ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਪੰਚਨਾਮਾ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁੱਢਲੀ ਜਾਂਚ ਦੌਰਾਨ ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਪਰਿਵਾਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਉਸ ਨੇ ਕਈ ਲੋਕਾਂ ਤੋਂ ਕਰਜ਼ਾ ਵੀ ਲਿਆ ਹੋਇਆ ਸੀ। ਹੋ ਸਕਦਾ ਹੈ ਕਿ ਕਰਜ਼ਾ ਮੋੜਨ ਦੇ ਦਬਾਅ ਕਾਰਨ ਪਰਿਵਾਰ ਨੇ ਸਮੂਹਿਕ ਖੁਦਕੁਸ਼ੀ ਕਰ ਲਈ ਹੋਵੇ।
ਇਹ ਵੀ ਪੜ੍ਹੋ : ਹਸਪਤਾਲ ਤੋਂ ਡਿਸਚਾਰਜ ਹੋ ਘਰ ਪਰਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, 23 ਨੂੰ ED ਅੱਗੇ ਹੋਣਗੇ ਪੇਸ਼
ਖੁਦਕੁਸ਼ੀ ਕਰਨ ਵਾਲੇ ਦੇ ਨਾਂ ਅਕਟਾਈ ਵੈਨਮੋਰ (72), ਪੋਪਟ ਯੱਲੱਪਾ ਵੈਨਮੋਰ (ਉਮਰ 52), ਮਾਨਿਕ ਯੱਲੱਪਾ ਵੈਨਮੋਰ (49), ਸੰਗੀਤਾ ਪੋਪਟ ਵੈਨਮੋਰ (48), ਰੇਖਾ ਮਾਨਿਕ ਵੈਨਮੋਰ (45), ਅਰਚਨਾ ਪੋਪਟ ਵੈਨਮੋਰ (30), ਸ਼ੁਭਮ ਪੋਪਟ ਵੈਨਮੋਰ (28), ਅਨੀਤਾ ਮਾਨਿਕ ਵੈਨਮੋਰ (28), ਆਦਿਤਿਆ ਮਾਨਿਕ ਵੈਨਮੋਰ (15) ਹਨ। ਘਟਨਾ ਵਾਲੀ ਥਾਂ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਤੇ ਨਾ ਹੀ ਹੁਣ ਤੱਕ ਕਿਸੇ ਦੇ ਸਰੀਰ ‘ਤੇ ਜ਼ਖਮ ਦਾ ਕੋਈ ਨਿਸ਼ਾਨ ਮਿਲਿਆ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ ਐੱਸਪੀ ਤੇ ਆਈਜੀ ਵੀ ਮੌਕੇ ‘ਤੇ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: