ਗੈਂਗਸਟਰ ਲਾਰੈਂਸ ਦਾ ਰਿਮਾਂਡ ਖਤਮ ਹੋ ਗਿਆ ਹੈ ਤੇ ਅੱਜ ਸ਼ਾਮ ਨੂੰ ਮਾਨਸਾ ਕੋਰਟ ਵਿਚ ਉਸ ਦੀ ਪੇਸ਼ੀ ਹੋਵੇਗੀ। ਖਰੜ ਪੁਲਿਸ ਵੱਲੋਂ ਉਸ ਨੂੰ ਬੁਲੇਟ ਪਰੂਫ ਗੱਡੀਆਂ ਵਿਚ ਲਿਜਾਇਆ ਜਾ ਰਿਹਾ ਹੈ। ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਥੇ ਲਿਆਈ ਹੈ। ਉਸ ਕੋਲੋਂ ਮੂਸੇਵਾਲਾ ਦੀ ਹੱਤਿਆ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ।
ਮਾਨਸਾ ਕੋਰਟ ਤੋਂ ਉਸ ਦਾ 7 ਦਿਨ ਦਾ ਰਿਮਾਂਡ ਮਿਲਿਆ ਸੀ। ਹਾਲਾਂਕਿ ਉਸ ਤੋਂ ਪੁੱਛਗਿਛ ਵਿਚ ਪੁਲਿਸ ਸਿਰਫ 2 ਗੈਂਗਸਟਰਾਂ ਦੇ ਨਾਂ ਤੇ ਗੋਲਡੀ ਬਰਾੜ ਦੇ ਟਿਕਾਣਿਆਂ ਦਾ ਪਤਾ ਹੀ ਲਗਾ ਸਕੀ ਹੈ। ਮੂਸੇਵਾਲਾ ਦੀ ਹੱਤਿਆ ਵਿਚ ਇਸਤੇਮਾਲ ਹਥਿਆਰਾਂ ਦੇ ਤਾਰ ਪਾਕਿਸਤਾਨ ਨਾਲ ਜੁੜ ਰਹੇ ਹਨ। ਦਿੱਲੀ ਪੁਲਿਸ ਦੀ ਪੁੱਛਗਿਛ ਵਿਚ ਇਸ ਦਾ ਪਤਾ ਲੱਗਾ ਹੈ ਕਿ ਡ੍ਰੋਨ ਜ਼ਰੀਏ ਇਹ ਹਥਿਆਰ ਮੰਗਵਾਏ ਗਏ ਸਨ।
ਦਿੱਲੀ ਪੁਲਿਸ ਨੇ ਕੱਲ੍ਹ ਜੋ ਹਥਿਆਰ ਬਰਾਮਦ ਕੀਤੇ ਸਨ, ਉਹ ਸਿਰਫ ਬੈਕਅੱਪ ਲਈ ਸਨ ਜਿਹੜੇ ਹਥਿਆਰਾਂ ਨਾਲ ਮੂਸੇਵਾਲਾ ਦੀ ਹੱਤਿਆ ਹੋਈ, ਉਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਨੂੰ ਡ੍ਰੋਨ ਜ਼ਰੀਏ ਇਹ ਹਥਿਆਰ ਉਪਲਬਧ ਕਰਾਏ ਗਏ ਸਨ। ਪ੍ਰਿਯਵਰਤ ਨੇ ਦੱਸਿਆ ਕਿ ਕਤਲਕਾਂਡ ਵਿਚ ਫੜੇ ਮੋਨੂੰ ਡਾਗਰ ਜ਼ਰੀਏ ਉਹ ਗੋਲਡੀ ਬਰਾੜ ਨਾਲ ਸੰਪਰਕ ਵਿਚ ਆਇਆ ਸੀ।
ਮੂਸੇਵਾਲਾ ਦੇ ਮਡਰ ਦਾ ਕੋਡ ‘ਆਪ੍ਰੇਸ਼ਨ ਵਰਦੀ’ ਰੱਖਿਆ ਹੋਇਆ ਸੀ। ਲਾਰੈਂਸ ਦੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਘਰ ਵਿਚ ਵੜ ਕੇ ਮਾਰਨ ਦੀ ਪਲਾਨਿੰਗ ਕੀਤੀ ਸੀ। ਇਸ ਲਈ ਪੁਲਿਸ ਦੀ ਵਰਦੀ ਵੀ ਲਈ ਗਈ ਸੀ। ਪੰਜਾਬ ਤੋਂ ਲੰਬੀ ਕੱਦ-ਕਾਠੀ ਦੇ 3 ਸਿੱਖ ਨੌਜਵਾਨਾਂ ਨੂੰ ਇਸ ਲਈ ਤਿਆਰ ਕੀਤਾ ਗਿਆ ਸੀ। ਪਲਾਨਿੰਗ ਇਹ ਸੀ ਕਿ ਪੁਲਿਸ ਵਰਦੀ ਵਿਚ ਮੂਸੇਵਾਲਾ ਦੇ ਘਰ ਵਿਚ ਜਾ ਕੇ ਉਸ ਨੂੰ ਗੋਲੀ ਮਾਰਨਗੇ ਪਰ ਅਜਿਹਾ ਨਹੀਂ ਹੋ ਸਕਿਆ।
ਮੂਸੇਵਾਲਾ ਦੀ ਹੱਤਿਆ ਲਈ ਸ਼ਾਰਪ ਸ਼ੂਟਰ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ। ਦਿੱਲੀ ਪੁਲਿਸ ਦੀ ਪੁੱਛਗਿਛ ਵਿਚ ਸ਼ਾਰਪ ਸ਼ੂਟਰ ਨੇ ਦੱਸਿਆ ਕਿ 27 ਮਈ ਨੂੰ ਵੀ ਮੂਸੇਵਾਲਾ ਬਿਨਾਂ ਸਕਿਓਰਿਟੀ ਦੇ ਗੱਡੀ ਵਿਚ ਬਾਹਰ ਨਿਕਲਿਆ ਸੀ। ਉੁਹ ਉਸੇ ਸਮੇਂ ਮੂਸੇਵਾਲਾ ‘ਤੇ ਹਮਲਾ ਕਰਨਾ ਚਾਹੁੰਦੇ ਸੀ ਪਰ ਸ਼ੂਟਰਸ ਤਿਆਰ ਨਹੀਂ ਸਨ ਜਿਸ ਦੀ ਵਜ੍ਹਾ ਨਾਲ ਉਹ ਪਲਾਨ ਫੇਲ ਹੋ ਗਿਆ। ਇਸ ਤੋਂ ਪਹਿਲਾਂ ਇਕ ਕਬੱਡੀ ਟੂਰਨਾਮੈਂਟ ਦੌਰਾਨ ਵੀ ਮੂਸੇਵਾਲਾ ਦੀ ਹੱਤਿਆ ਦੀ ਪਲਾਨਿੰਗ ਸੀ। ਉਹ ਵੀ ਸਿਰੇ ਨਹੀਂ ਚੜ੍ਹ ਸਕੀ। 29 ਮਈ ਨੂੰ ਮੂਸੇਵਾਲਾ ਬਿਨਾਂ ਸਕਿਓਰਿਟੀ ਦੇ ਬੁਲੇਟ ਪਰੂਫ ਫਾਰਚੂਨਸ ਦੀ ਜਗ੍ਹਾ ਥਾਰ ਜੀਪ ਤੋਂ ਗਏ ਤਾਂ ਸ਼ਾਰਪ ਸ਼ੂਟਰਸ ਨੇ ਮਾਨਸਾ ਦੇ ਜਵਾਹਰਕੇ ਪਿੰਡ ਕੋਲ ਉਸ ਦੀ ਹੱਤਿਆ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: