ਓਡੀਸ਼ਾ ਦੇ ਨੌਪਾੜਾ ਜ਼ਿਲ੍ਹੇ ਵਿਚ ਇੱਕ ਸੁਰੱਖਿਆ ਚੌਕੀ ‘ਤੇ ਨਕਸਲੀਆਂ ਵੱਲੋਂ ਕੀਤੇ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਅਸਿਸਟੈਂਟ ਸਬ-ਇੰਸਪੈਕਟਰ ਤੇ ਇੱਕ ਜਵਾਨ ਸ਼ਾਮਲ ਹੈ। ਜਾਨ ਗੁਆਉਣ ਵਾਲਿਆਂ ਜਵਾਨਾਂ ਦੇ ਨਾਂ ਏਐੱਸਆਈ ਸ਼ਿਸ਼ੂਪਾਲ ਸਿੰਘ, (ਉੱਤਰ ਪ੍ਰਦੇਸ਼), ਏਐੱਸਆਈ ਸ਼ਿਵਲਾਲ ਤੇ ਕਾਂਸਟੇਬਲ ਧਰਮਿੰਦਰ ਕੁਮਾਰ ਸਿੰਘ (ਦੋਵੇਂ ਹਰਿਆਣਾ) ਦੇ ਹਨ। ਤਿੰਨੋਂ 9ਵੀਂ ਬਟਾਲੀਅ ਦੇ ਜਵਾਨ ਸਨ।
ਅਧਿਕਾਰੀਆਂ ਨੇ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਮਲਾ ਉੜੀਸਾ ਦੇ ਨੌਪਾੜਾ ਜ਼ਿਲ੍ਹੇ ਵਿਚ ਹੋਇਆ ਹੈ। ਨਕਸਲੀਆਂ ਨੇ ਹਮਲੇ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਸੀਆਰਪੀਐੱਫ ਜਵਾਨ ਸੜਕ ਬਣਾਉਣ ਦੇ ਕੰਮ ਵਿਚ ਲੱਗੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਨਿਕਲੇ ਸਨ। ਇਸ ਦੌਰਾਨ ਨਕਸਲੀਆਂ ਨੇ ਸੁਰੱਖਿਆ ਜਵਾਨਾਂ ‘ਤੇ ਹਮਲਾ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਜਵਾਨਾਂ ਉਪਰ ਇਹ ਹਮਲਾ ਦੁਪਹਿਰ ਕਰੀਬ 2.30 ਵਜੇ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਨਕਸਲੀਆਂ ਨੇ ਰਸਤਾ ਖੋਲ੍ਹਣ ਦੇ ਕੰਮ ਵਿਚ ਲੱਗੀ ਟੀਮ ‘ਤੇ ਇੰਪ੍ਰੋਵਾਈਜ਼ਡ ਅਤੇ ਕੱਚੇ ਬੈਰਲ ਗ੍ਰਨੇਡ ਲਾਂਚਰਾਂ ਨਾਲ ਹਮਲਾ ਕਰ ਦਿੱਤਾ। ਟੀਮ ਦੀ ਜਵਾਬੀ ਕਾਰਵਾਈ ‘ਤੇ ਨਕਸਲੀ ਭੱਜ ਗਏ।