ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਦਿੱਲੀ ਵਿਚ ਸ਼ੁਰੂ ਹੋ ਗਈ ਹੈ। ਮੀਟਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਸਣੇ ਕਈ ਵੱਡੇ ਨੇਤਾ ਭਾਜਪਾ ਦੇ ਮੁੱਖ ਦਫਤਰ ਪਹੁੰਚ ਗਏ ਹਨ। ਇਸ ਬੈਠਕ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਨਾਂ ‘ਤੇ ਮੋਹਰ ਲੱਗ ਸਕਦੀ ਹੈ।
ਭਾਜਪਾ ਨੇ 18 ਜੁਲਾਈ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ 14 ਲੋਕਾਂ ਦੀ ਟੀਮ ਦਾ ਗਠਨ ਕੀਤਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਸਣੇ ਹੋਰ ਮੰਤਰੀ, ਭਾਜਪਾ ਦੇ 3 ਜਨਰਲ ਸਕੱਤਰ ਤੇ ਕੁਝ ਹੋਰ ਨੇਤਾ ਇਸ ਦੇ ਮੈਂਬਰ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਸ ਟੀਮ ਨਾਲ ਐਤਵਾਰ ਨੂੰ ਰਾਸ਼ਟਰਪਤੀ ਚੋਣ ਨੂੰ ਲੈ ਕੇ ਚਰਚਾ ਕੀਤੀ ਸੀ।
ਸੰਸਦੀ ਬੋਰਡ ਭਾਜਪਾ ਵੱਲੋਂ ਰਾਸ਼ਟਰਪਤੀ ਉਮੀਦਵਾਰ ਦਾ ਨਾਂ ਤੈਅ ਹੋਣ ਦੇ ਬਾਅਦ ਪੀਐੱਮ ਮੋਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਐੱਚਡੀ ਦੇਵੇਗੌੜਾ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਦਾ ਸਮਰਥਨ ਮੰਗਣਗੇ। ਸੂਤਰਾਂ ਮੁਤਾਬਕ 26 ਜਾਂ 27 ਜੂਨ ਨੂੰ ਭਾਜਪਾ ਉਮੀਦਵਾਰ ਦੇ ਨਾਂ ਨੂੰ ਸੰਸਦੀ ਬੋਰਡ ਤੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਨਾਂ ਤੈਅ ਹੋਣ ਦੇ ਬਾਅਦ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਢਾ ਸਹਿਯੋਗੀ ਦਲਾਂ ਨੂੰ ਸੂਚਿਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਭਾਜਪਾ ਉਮੀਦਵਾਰ ਨੂੰ NDA ਤੇ ਹੋਰਨਾਂ ਦਲਾਂ ਦੇ ਉਮੀਦਵਾਰ ਵਜੋਂ ਪੇਸ਼ ਕਰੇਗੀ। ਐੱਨਡੀਏ ਬਹੁਮਤ ਦੇ ਅੰਕੜੇ ਦੇ ਬਹੁਤ ਨੇੜੇ ਹੈ। ਉਸ ਨੂੰ BJD ਦੇ ਨਵੀਨ ਪਟਨਾਇਕ ਤੇ ਵਾਇਐੱਸਆਰਸੀ ਦੇ ਜਗਮੋਹਨ ਰੈੱਡੀ ਦੇ ਸਮਰਥਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਨ ਪਟਨਾਇਕ ਤੇ ਜਗਨ ਮੋਹਨ ਰੈੱਡੀ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ। ਦੋਵਾਂ ਨੇ ਹੀ ਉਮੀਦਵਾਰ ਦਾ ਨਾਂ ਸਾਹਮਣੇ ਆਉਣ ਦੇ ਬਾਅਦ ਹੀ ਸਮਰਥਨ ‘ਤੇ ਫੈਸਲਾ ਕਰਨ ਲਈ ਕਿਹਾ ਹੈ।