ਲੁਧਿਆਣਾ ਵਿਚ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਸਮੱਗਲਰ ਕਾਬੂ ਕੀਤਾ ਹੈ ਜਿਸ ਤੋਂ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 10 ਕਰੋੜ ਮੰਨੀ ਜਾ ਰਹੀ ਹੈ। ਪੁਲਿਸ ਨੇ ਜਿਸ ਦੋਸ਼ੀ ਨੂੰ ਫੜਿਆ ਹੈ, ਉਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਸ਼ੀ ਨੇ ਨਸ਼ਾ ਤਸਕਰੀ ਤੋਂ ਕਈ ਨਾਜਾਇਜ਼ ਜਾਇਦਾਦਾਂ ਵੀ ਬਣਾਈਆਂ ਹੋਈਆਂ ਹਨ।
STF ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਦੋਸ਼ੀ ਆਕਾਸ਼ ਚੋਪੜਾ ਉਰਫ ਹਨੀ ਨਿਵਾਸੀ ਮੁਹੱਲਾ ਗੁਰਮੇਲ ਪਾਰਕ, ਟਿੱਬਾ ਰੋਡ ਵਾਸੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਨਸ਼ਾ ਸਮੱਗਲਰ ਦਾ ਕਾਰੋਬਾਰ ਧੜੱਲੇ ਨਾਲ ਕਰ ਰਿਹਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਨੇ ਅੱਜ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਤਾਜਪੁਰ ਰੋਡ ਵੱਲੋਂ ਵਰਧਮਾਨ ਚੌਕ ਹੁੰਦੇ ਹੋਏ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਮੋਤੀ ਨਗਰ ਜਾਣਾ ਹੈ। ਪੁਲਿਸ ਨੇ ਆਕਾਸ਼ ਚੋਪੜਾ ਨੂੰ ਗਲਾਡਾ ਕਮਿਊਨਿਟੀ ਕਲੱਬ ਸੈਕਟਰ-39 ਏਰੀਆ ਕੋਲ ਕਾਬੂ ਕਰ ਲਿਆ। ਦੋਸ਼ੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੀ ਐਕਟਿਵਾ ਤੋਂ ਪੁਲਿਸ ਨੂੰ 250 ਗ੍ਰਾਮ ਹੈਰੋਇਨ, ਇਕ ਇਲੈਕਟ੍ਰਿਕ ਕੰਡਾ ਤੇ ਪਲਾਸਟਿਕ ਦੇ ਪਾਊਚ ਬਰਾਮਦ ਹੋਏ।
ਪੁਲਿਸ ਨੇ ਆਕਾਸ਼ ਚੋਪੜਾ ਤੋਂ ਪੁੱਛਗਿਛ ਕੀਤੀ ਤੇ ਉਸ ਦੇ ਘਰ ਮੁਹੱਲਾ ਗੁਰਮੇਲ ਪਾਰਕ ਲੈ ਕੇ ਗਏ ਤਾਂ ਦੋਸ਼ੀ ਨੇ ਅਲਮਾਰੀ ਵਿਚ ਰੱਖੀ 800 ਗ੍ਰਾਮ ਹੈਰੋਇਨ ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਕੁੱਲ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਦੋਸ਼ੀ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕੀਨ ਹੈ। ਦੋਸ਼ੀ ਦੇ ਟਿਕਾਣਿਆਂ ‘ਤੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਕਈ ਲਗਜ਼ਰੀ ਗੱਡੀਆਂ, ਜੋ ਦੋਸ਼ੀ ਨੇ ਡਰੱਗ ਤਸਕਰੀ ਕਰਕੇ ਖਰੀਦੀਆਂ ਸਨ, ਪੁਲਿਸ ਨੂੰ ਮਿਲੀਆਂ। ਦੋਸ਼ੀ ਦੀ ਸਾਰੀਆਂ ਗੱਡੀਆਂ ਦੇ ਨੰਬਰ ਵੀ ਵੀਆਈਪੀ ਸਨ। ਐੱਸਟੀਐੱਫ ਨੇ ਦੋਸ਼ੀ ਤੋਂ 3 ਕਾਰਾਂ, 3 ਮੋਟਰਸਾਈਕਲ ਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੋਸ਼ੀ ਖੁਦ ਨਸ਼ਾ ਕਰਨ ਦਾ ਆਦੀ ਹੈ। ਨਸ਼ਾ ਵੇਚ ਕੇ ਜਿੰਨੀ ਕਮਾਈ ਹੁੰਦੀ ਸੀ, ਉਸ ਦਾ 10 ਫੀਸਦੀ ਵਿਆਜ ‘ਤੇ ਲੋਕਾਂ ਨੂੰ ਦੇ ਦਿੰਦਾ ਸੀ। ਪੁਲਿਸ ਮੁਤਾਬਕ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀ ਵੱਲੋਂ ਡਰੱਗ ਤਸਕਰੀ ਨਾਲ ਬਣਾਈ ਗਈ ਜਾਇਦਾਦ, ਗੱਡੀਆਂ ਤੇ ਬੈਂਕ ਖਾਤਿਆਂ ਨੂੰ ਫਰੀਜ ਕਰਵਾਇਆ ਜਾਵੇਗਾ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ 27 ਜੂਨ ਤੱਕ ਰਿਮਾਂਡ ਹਾਸਲ ਕਰ ਲਿਆ ਗਿਆ ਹੈ।