ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਿਸਾਨ ਸੰਗਠਨ ਅਗਨੀਪਥ ਸਕੀਮ ਦੇ ਵਿਰੋਧ ਵਿਚ ਉਤਰ ਆਏ ਹਨ। ਕਿਸਾਨ ਤੇ ਮਜ਼ਦੂਰ ਏਕਤਾ ਯੂਨੀਅਨ ਦੇ ਮੈਂਬਰ ਗੋਲਡਨ ਗੇਟ ਕੋਲ ਇਕੱਠੇ ਹਨ, ਜਿਥੇ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕੀਤਾ ਜਾਵੇਗਾ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਜਾਵੇਗਾ। ਕਿਸਾਨਾਂ ਦਾ ਦੋਸ਼ ਹੈ ਕਿ ਸੈਨਿਕ ਨਹੀਂ, ਰਾਜਸੀ ਖਰਾਣਿਆਂ ਲਈ ਨੌਜਵਾਨਾਂ ਨੂੰ ਤਿਆਰ ਕਰ ਰਹੇ ਹਨ।
ਕਿਸਾਨ ਨੇਤਾ ਸਵਰਣ ਸਿੰਘ ਪੰਧੇਰ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਅੱਜ ਕੇਂਦਰ ਦੀ ਅਗਨੀਪਥ ਨੀਤੀ ਦਾ ਵਿਰੋਧ ਕਿਸਾਨ ਤੇ ਹੋਰ ਸੰਗਠਨ ਕਰਨ ਜਾ ਰਹੇ ਹਨ। ਕੇਂਦਰ ਦੀ ਕਿਸੇ ਵੀ ਨੀਤੀ ਦਾ ਫਾਇਦਾ ਦੇਸ਼ ਨੂੰ ਨਹੀਂ ਹੋਇਆ ਹੈ। ਭਾਵੇਂ ਉਹ ਨੋਟਬੰਦੀ ਹੋਵੇ, ਕੋਲਾ ਨੀਤੀ ਹੋਵੇ ਜਾਂ ਫਿਰ ਅਗਨੀਪਥ ਸਕੀਮ ਹੋਵੇ।
ਕਿਸਾਨਾਂ ਦਾ ਦੋਸ਼ ਹੈ ਕਿ ਚਾਰ ਸਾਲ ਵਿਚ ਕੋਈ ਵੀ ਨੌਜਵਾਨ ਫੌਜੀ ਨਹੀਂ ਬਣ ਸਕਦਾ। ਇੰਨੇ ਘੱਟ ਸਮੇਂ ਵਿਚ ਉੁਹ ਸਿਰਫ ਸਿਖਦਾ ਹੈ। ਦੂਜੇ ਪਾਸੇ ਸਰਕਾਰ ਨੇ ਨੀਤੀ ਬਣਾ ਦਿੱਤੀ ਪਰ 75 ਫੀਸਦੀ ਜਿਨ੍ਹਾਂ ਨੂੰ 4 ਸਾਲ ਬਾਅਦ ਕੱਢਿਆ ਜਾਣਾ ਹੈ, ਦੇ ਭਵਿੱਖ ਬਾਰੇ ਕੁਝ ਵੀ ਨਿਰਧਾਰਤ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਗੁਜਰਾਤ ਦੰਗਿਆਂ ‘ਚ PM ਮੋਦੀ ਨੂੰ ਮਿਲੀ ਕਲੀਨ ਚਿੱਟ ਬਰਕਰਾਰ, SC ਨੇ ਜ਼ਕੀਆ ਜਾਫਰੀ ਦੀ ਪਟੀਸ਼ਨ ਕੀਤੀ ਖਾਰਜ
ਪੰਧੇਰ ਨੇ ਦੋਸ਼ ਲਗਾਇਆ ਕਿ 4 ਸਾਲ ਬਾਅਦ ਬੇਰੋਜ਼ਗਾਰ ਹੋਣ ਵਾਲੇ ਨੌਜਵਾਨਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਨੌਕਰੀ ਦੇਣ ਦੀ ਤਿਆਰੀ ਵਿਚ ਹਨ। ਦਰਅਸਲ ਇਹ ਨੀਤੀ ਵੀ ਕਾਰਪੋਰੇਟ ਘਰਾਣਿਆਂ ਲਈ ਹੀ ਹੈ ਤਾਂ ਜੋ ਫੌਜ ਵਿਚੋਂ ਕੱਢਣ ਦੇ ਬਾਅਦ ਇਹ ਨੌਜਵਾ ਨਕਾਰਪੋਰੇਟ ਘਰਾਣਿਆਂ ਵਿਚ ਘੱਟ ਪੈਸਿਆਂ ‘ਤੇ ਕੰਮ ਕਰਨ।
ਵੀਡੀਓ ਲਈ ਕਲਿੱਕ ਕਰੋ -: