ਟਾਟਾ ਸਮੂਹ ਵਾਲੀ ਏਅਰ ਇੰਡੀਆ ਨੇ ਪਾਇਲਟਾਂ ਦੀ ਰਿਟਾਇਟਰਮੈਂਟ ਦੇ ਬਾਅਦ ਉਨ੍ਹਾਂ ਫਿਰ ਤੋਂ 5 ਸਾਲ ਲਈ ਕੰਮ ‘ਤੇ ਰੱਖਣ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ ਨੇ ਪਰਿਚਾਲਨ ਵਿਚ ਸਥਿਰਤਾ ਲਿਆਉਣ ਦੇ ਇਰਾਦੇ ਨਾਲ ਇਹ ਪਹਿਲ ਕੀਤੀ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇੰਕ ਇੰਟਰਨਲ ਈ-ਮੇਲ ਵਿਚ ਇਹ ਜਾਣਕਾਰੀ ਮਿਲੀ ਹੈ।
ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਕੰਪਨੀ 300 ਜਹਾਜ਼ਾਂ ਨੂੰ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ। ਏਅਰ ਇੰਡੀਆ ਇਨ੍ਹਾਂ ਪਾਇਲਟਾਂ ਨੂੰ ਕਮਾਂਡਰ ਵਜੋਂ ਦੁਬਾਰਾ ਨਿਯੁਕਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਚਾਲਕ ਦਲ ਦੇ ਮੈਂਬਰਾਂ ਸਮੇਤ ਆਪਣੇ ਕਰਮਚਾਰੀਆਂ ਲਈ ਸਵੈ-ਇੱਛਤ ਸੇਵਾਮੁਕਤੀ ਸੇਵਾ ਵੀ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਨਵੇਂ ਨੌਜਵਾਨਾਂ ਦੀ ਭਰਤੀ ਵੀ ਕਰ ਰਹੀ ਹੈ।
ਏਅਰ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਵਿਕਾਸ ਗੁਪਤਾ ਨੇ ਪਾਇਲਟਾਂ ਨੂੰ ਭੇਜੀ ਈਮੇਲ ‘ਚ ਕਿਹਾ ਕਿ ‘ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਏਅਰ ਇੰਡੀਆ 5 ਸਾਲ ਜਾਂ 65 ਸਾਲ ਦੀ ਮਿਆਦ ਲਈ ਕਮਾਂਡਰ ਦੇ ਤੌਰ ‘ਤੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਠੇਕੇ ‘ਤੇ ਭਰਤੀ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੇਲ ਮੁਤਾਬਕ ਇੱਛੁਕ ਪਾਇਲਟਾਂ ਨੂੰ ਇਸ ‘ਤੇ 23 ਜੂਨ ਤੱਕ ਲਿਖਤੀ ਸਹਿਮਤੀ ਨਾਲ ਆਪਣੇ ਵੇਰਵੇ ਜਮ੍ਹਾ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ ਏਅਰ ਇੰਡੀਆ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਪਿੰਦਾ ਗੈਂਗ ਦੇ 19 ਮੈਂਬਰ ਹਥਿਆਰਾਂ ਸਣੇ ਕੀਤੇ ਕਾਬੂ
ਦੱਸ ਦੇਈਏ ਕਿ ਕਿਸੇ ਵੀ ਏਅਰਲਾਈਨ ਸੇਵਾ ਵਿੱਚ ਕਿਸੇ ਵੀ ਹੋਰ ਸਟਾਫ ਦੇ ਮੁਕਾਬਲੇ ਪਾਇਲਟਾਂ ਦੀ ਤਨਖਾਹ ਸਭ ਤੋਂ ਵੱਧ ਹੁੰਦੀ ਹੈ। ਭਾਰਤ ਵਿੱਚ ਟ੍ਰੇਂਡ ਪਾਇਲਟਾਂ ਦੀ ਕਮੀ ਹੈ। ਇਸ ਲਈ ਉਨ੍ਹਾਂ ਦੀ ਮੰਗ ਵੀ ਬਰਕਰਾਰ ਹੈ। ਉਨ੍ਹਾਂ ਨੂੰ ਕੈਬਿਨ ਕਰੂ ਜਾਂ ਮੇਨਟੇਨੈਂਸ ਇੰਜੀਨੀਅਰਾਂ ਨਾਲੋਂ ਜ਼ਿਆਦਾ ਤਨਖਾਹ ਮਿਲਦੀ ਹੈ। ਏਅਰ ਇੰਡੀਆ ਦੇ ਸਾਰੇ ਪਾਇਲਟਾਂ ਦੀ ਉਮਰ 58 ਸਾਲ ਹੈ। ਮਹਾਂਮਾਰੀ ਤੋਂ ਪਹਿਲਾਂ ਹੀ, ਕੰਪਨੀ ਨੇ ਆਪਣੇ ਪਾਇਲਟਾਂ ਨੂੰ ਠੇਕੇ ‘ਤੇ ਰੱਖਣਾ ਸ਼ੁਰੂ ਕਰ ਦਿੱਤਾ ਸੀ, ਪਰ ਮਹਾਂਮਾਰੀ ਕਾਰਨ ਪੈਦਾ ਹੋਏ ਵਿੱਤੀ ਦਬਾਅ ਨੂੰ ਘਟਾਉਣ ਲਈ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਹੋਰ ਏਅਰਲਾਈਨਜ਼ 65 ਸਾਲ ਦੀ ਉਮਰ ਵਿੱਚ ਪਾਇਲਟ ਨੂੰ ਰਿਟਾਇਰ ਕਰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: