ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰੋਂ ਨਸ਼ਾ ਸਮੱਗਲਰਾਂ ਵੱਲੋਂ ਗਲਤ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਬਾਰਡਰ ਸਕਿਓਰਿਟੀ ਫੋਰਸ ਵੀ ਪੂਰੀ ਤਰ੍ਹਾਂ ਤੋਂ ਅਲਰਟ ਹਨ, ਜਿਸ ਦੇ ਨਤੀਜੇ ਵਜੋਂ ਬੀਐੱਸਐੱਫ ਜਵਾਨਾਂ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਹੈ।
ਪਾਕਿਸਤਾਨ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਬੀਐੱਸਐੱਫ ਕਿਸਾਨ ਗਾਰਡ ਨੇ ਇਕ ਕਿਸਾਨ ਦੀ ਮਦਦ ਨਾਲ ਰਿਕਵਰ ਕੀਤੀ। ਬੀਐੱਸਐੱਫ ਨੇ ਖੇਪ ਜ਼ਬਤ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਖੇਪ ਅੰਮ੍ਰਿਤਸਰ ਵਿਚ ਬਾਰਡਰ ਸਥਿਤ ਪਿੰਡ ਭੈਰੋਪਾਲ ਤੋਂ ਮਿਲੀ।
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਾਰਡਰ ‘ਤੇ ਸੁਰੱਖਿਆ ਲਈ ਲਗਾਈ ਗਈ ਫੈਂਸਿੰਗ ਦੇ ਪਾਰ ਭਾਰਤੀ ਕਿਸਾਨ ਖੇਤਾਂ ਵਿਚ ਟਰੈਕਟਰ ਨਾਲ ਜੁਤਾਈ ਕਰ ਰਹੇ ਸਨ। ਇਸ ਦੌਰਾਨ ਟਰੈਕਟਰ ਨਾਲ ਜੁਤਾਈ ਕਰਦੇ ਹੋਏ ਤਿੰਨ ਪੈਕੇਟ ਬਾਹਰ ਆ ਗਏ। ਸੁਰੱਖਿਆ ਲਈ ਖੜ੍ਹੇ ਬੀਐੱਸਐੱਫ ਕਿਸਾਨ ਗਾਰਡ ਦੀ ਨਜ਼ਰ ਉਸ ‘ਤੇ ਪੈ ਗਈ ਅਤੇ ਉਨ੍ਹਾਂ ਨੇ ਪੈਕੇਟਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਤਿੰਨ ਪੈਕੇਟ ਬਾਹਰ ਨਿਕਲੇ ਸਨ ਜਿਨ੍ਹਾਂ ਨੂੰ ਪੀਲੇ ਰੰਗ ਦੀ ਟੇਪ ਲਗਾ ਕੇ ਪੈਕ ਕੀਤਾ ਗਿਆ ਸੀ। ਇਸ ਖੇਪ ਵਿਚ 3.020 ਕਿਲੋਗ੍ਰਾਮ ਹੈਰੋਇਨ ਸੀ। ਇਸ ਤੋਂ ਇਲਾਵਾ ਇਕ ਪਿਸਤੌਲ ਵੀ ਬੀਐੱਸਐੱਫ ਅਧਿਕਾਰੀਆਂ ਨੇ ਖੇਪ ਨਾਲ ਜ਼ਬਤ ਕੀਤੀ ਜਿਸ ਵਿਚ 1 ਮੈਗਜ਼ੀਨ ਤੇ 5 ਕਾਰਤੂਸ ਵੀ ਸਨ। ਫੜੀ ਗਈ ਖੇਪ ਦੀ ਕੀਮਤ ਕੌਮਾਂਤਰੀ ਬਾਜ਼ਰ ਵਿਚ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: