ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤ 26 ਸਾਲਾ ਕਾਰਤਿਕ ਪੋਪਲੀ ਦਾ ਅੱਜ ਪੋਸਟਮਾਰਟਮ ਹੋਣਾ ਹੈ ਪਰ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਪੋਸਟਮਾਰਟਮ ਪ੍ਰਕਿਰਿਆ ਅੱਜ ਹੀ ਹੋਵੇਗੀ ਜਾਂ ਨਹੀਂ ਕਿਉਂਕਿ ਸੰਜੇ ਪੋਪਲੀ ਤੇ ਉਨ੍ਹਾਂ ਦੀ ਪਤਨੀ ਨੇ ਵਿਜੀਲੈਂਸ ਟੀਮ ‘ਤੇ ਪੁੱਤ ਦੇ ਕਤਲ ਦਾ ਦੋਸ਼ ਲਗਾਇਆ ਹੈ।
ਕਾਰਤਿਕ ਦੀ ਮਾਂ ਨੇ ਪੰਜਾਬ ਵਿਜੀਲੈਂਸ ਅਧਿਕਾਰੀਆਂ ‘ਤੇ ਐੱਫਆਈਆਰ ਦਰਜ ਕਰਨ ‘ਤੇ ਅੜੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੇ ਨੂੰ ਗੋਲੀ ਮਾਰਨ ਵਾਲੇ ਅਫਸਰ ਸਣੇ ਟੀਮ ‘ਤੇ ਐੱਫਆਈਆਰ ਦਰਜ ਨਹੀਂ ਹੋਵੇਗੀ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਕਾਰਤਿਕ ਪੋਪਲੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੀਐੱਮਐੱਸਐੱਚ-16 ਵਿਚ ਰੱਖਿਆ ਗਿਆ ਹੈ।
ਕਾਰਤਿਕ ਨੇ ਵਿਜੀਲੈਂਸ ਟੀਮ ਦੇ ਸਾਹਮਣੇ ਸੈਕਟਰ-11 ਸਥਿਤ ਕੋਠੀ ‘ਤੇ ਲਾਇਸੈਂਸਿ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ। ਕਾਰਿਤਕ ਨੂੰ ਇਲਾਜ ਲਈ ਪੀਜੀਆਈ ਲਿਆਂਦਾ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ।
ਸੰਜੇ ਪੋਪਲੀ ਨੂੰ ਦੇਰ ਰਾਹਤ ਜੀਐੱਮਸੀਐੱਚ-32 ਤੋਂ ਲਗਭਗ 3 ਵਜੇ ਡਿਸਚਾਰਜ ਕਰ ਦਿੱਤਾ ਗਿਆ ਸੀ। ਆਈਏਐੱਸ ਸੰਜੇ ਪੋਪਲੀ ਨੂੰ ਸਭ ਤੋਂ ਪਹਿਲਾਂ ਐਮਰਜੈਂਸੀ ਵਾਰਡ ਤੇ ਉਸ ਦੇ ਬਾਅਦ ਸਾਈਕੈਟ੍ਰਿਕ ਤੇ ਮੈਡੀਸਨ ਵਿਭਾਗ ਵਿਚ ਲਿਆਂਦਾ ਗਿਆ। 5 ਤੋਂ 6 ਘੰਟੇ ਮੈਡੀਕਲ ਚੈਕਅੱਪ ਕਰਾਉਣ ਦੇ ਬਾਅਦ ਵਿਜੀਲੈਂਸ ਦੀ ਟੀਮ IAS ਸੰਜੇ ਪੋਪਲੀ ਨੂੰ ਹਸਪਤਾਲ ਤੋਂ ਡਿਸਚਾਰਜ ਕਰਾ ਕੇ ਨਾਲ ਲੈ ਗਈ। ਵਿਜੀਲੈਂਸ ਨੇ ਸੰਜੇ ਪੋਪਲੀ ਨੂੰ ਰਾਤ ਨੂੰ ਹੀ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਹਾਲਾਂਕਿ ਵਿਜੀਲੈਂਸ ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ। ਇਸ ‘ਤੇ ਮੈਜਿਸਟ੍ਰੇਟ ਨੇ ਸੰਜੇ ਪੋਪਲੀ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਦੇ ਬਾਅਦ ਬਾਹਰ ਆਉਂਦੇ ਸਮੇਂ ਸੰਜੇ ਪੋਪਲੀ ਨੇ ਵਿਜੀਲੈਂਸ ‘ਤੇ ਗੰਭੀਰ ਦੋਸ਼ ਲਗਾਇਆ ਹੈ। ਪੋਪਲੀ ਨੇ ਕਿਹਾ ਕਿ ਮੇਰੀ ਜਾਨ ਨੂੰ ਵੀ ਖਤਰਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਵਿਜੀਲੈਂਸ ਨੇ ਮੇਰੇ ਬੇਟੇ ਨੂੰ ਮਾਰਿਆ ਹੈ, ਉਸੇ ਤਰ੍ਹਾਂ ਮੈਨੂੰ ਵੀ ਮਾਰ ਸਕਦੇ ਹਨ।