ਪਾਕਿਸਤਾਨ ਦੀ ਵਿੱਤੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ। ਇਸ ਤੋਂ ਬਚਣ ਲਈ ਸਰਕਾਰ ਅਜੀਬੋ-ਗਰੀਬ ਉਪਾਅ ਕਰ ਰਹੀ ਹੈ। ਸ਼ਾਹਬਾਜ ਸਰਕਾਰ ਨੇ ਲੋਕਾਂ ਨੂੰ ਆਪਣੇ ਵਾਧੂ ਖਰਚੇ ‘ਚ ਕਟੌਤੀ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਵਿਆਹ ਸਮਾਰੋਹ ਵਿਚ ਮਹਿਮਾਨਾਂ ਨੂੰ ਸਿਰਫ ਇਕ ਡਿਸ਼ ਪਰੋਸੀ ਜਾ ਸਕੇਗੀ। ਬਾਰਾਤ, ਮਹਿੰਦੀ ਤੇ ਵਲੀਮਾ, ਭੰਗੜਾ ਪਾਰਟੀ ਸਣੇ ਸਾਰੇ ਪ੍ਰੋਗਰਾਮ ਰਾਤ 9 ਵਜੇ ਤੋਂ ਪਹਿਲਾਂ ਖਤਮ ਕਰਾਉਣੇ ਹੋਣਗੇ। ਇਸ ਤੋਂ ਇਲਾਵਾ ਰਾਤ 9 ਵਜੇ ਦੇ ਬਾਅਦ ਗੈਰ-ਜ਼ਰੂਰੀ ਸਟ੍ਰੀਟ ਲਾਈਟਾਂ ਵੀ ਬੰਦ ਰੱਖੀਆਂ ਜਾ ਰਹੀਆਂ ਹਨ। ਸਿਰਫ ਮੈਡੀਕਲ ਸਟੋਰ ਪੈਟਰੋਲ ਪੰਪਾਂ, ਬੱਸ ਟਰਮੀਨਲਾਂ, ਦੁੱਧ ਦੀਆਂ ਦੁਕਾਨਾਂ ਆਦਿ ਨੂੰ ਛੋਟ ਦਿੱਤੀ ਗਈ ਹੈ।
ਬਿਜਲੀ ਬਚਾਉਣ ਲਈ ਸਰਕਾਰ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਸਾਰੇ ਬਾਜ਼ਾਰਾਂ, ਸ਼ਾਪਿੰਗ ਮਾਲ, ਮੈਰਿਜ ਹਾਲ ਤੇ ਦੁਕਾਨਾਂ ਰਾਤ 9 ਵਜੇ ਤੱਕ ਹੀ ਖੁੱਲ੍ਹਣਗੇ। ਇਸ ਦੇ ਬਾਅਦ ਧਾਰਾ 144 ਲਾਗੂ ਰਹੇਗੀ। ਹੁਣ ਸਰਕਾਰੀ ਦਫਤਰ ਵਿਚ ਸਿਰਫ 5 ਦਿਨ ਕੰਮ ਹੋਵੇਗਾ। ਸਰਕਾਰ ਦਾ ਤਰਕ ਹੈ ਕਿ ਸ਼ਨੀਵਾਰ ਨੂੰ ਦਫਤਰ ਬੰਦ ਰ4ਖਣ ਨਾਲ ਸਾਲਾਨਾ ਲਗਭਗ 7830 ਕਰੋੜ ਰੁਪਏ ਦੀ ਬਚਤ ਹੋਵੇਗੀ।
ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਨੇ ਵਰਕ ਫਰਾਮ ਹੋਮ ਦਾ ਬਦਲ ਦਿੰਦੇ ਹੋਏ ਮੁਲਾਜ਼ਮਾਂ ਨੂੰ ਫਿਊਲ ਦੀ ਮਾਤਰਾ ਵਿਚ 40 ਫੀਸਦੀ ਕਟੌਤੀ ਦੇ ਹੁਕਮ ਦਿੱਤੇ ਹਨ। ਪਾਕਿ ਫੌਜ ਸ਼ੁੱਕਰਵਾਰ ਨੂੰ ਡ੍ਰਾਈ ਡੇ ਵਜੋਂ ਮਨਾਏਗੀ ਤੇ ਇਸ ਦਿਨ ਕੋਈ ਅਧਿਕਾਰਕ ਵਾਹਨ ਨਹੀਂ ਚੱਲੇਗੀ।
ਸਰਕਾਰ ਦੇ ਇਸ ਫੈਸਲੇ ਨਾਲ ਪਾਕਿਸਤਾਨ ਦਾ ਵਪਾਰੀ ਵਰਗ ਨਾਰਾਜ਼ ਹੈ। ਸਰਕਾਰ ਆਰਥਿਕ ਸੁਧਾਰ ਕਰਨ ਦੀ ਬਜਾਏ ਬਾਜ਼ਾਰਾਂ ਤੇ ਦੁਕਾਨਾਂ ਨੂੰ ਬੰਦ ਕਰਕੇ ਇਕ ਅਨੋਖੀ ਰਣਨੀਤੀ ਅਪਣਾ ਰਹੀ ਹੈ। ਇਹ ਨਾ ਮੰਨਣਯੋਗ ਹੈ। ਜੇਕਰ ਸਰਕਾਰ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਆਮ ਜਨਤਾ ਵੀ ਇਸ ਫੈਸਲੇ ਤੋਂ ਖੁਸ਼ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਤੋਂ ਇਲਾਵਾ ਆਵਾਜਾਈ ਦੇ ਖਰਚਿਆਂ ਨੂੰ ਬਚਾਉਣ ਲਈ ਕਾਨਫਰੰਸਾਂ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਸਮੇਤ ਬਹੁਤ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਸਥਾਨਕ ਮੁਦਰਾ ਵਿੱਚ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਲਈ ਕਈ ਸੌਦੇ ਕੀਤੇ ਗਏ ਹਨ।