ਅੱਜ ਲਾਰੈਂਸ ਬਿਸ਼ਨੋਈ ਨੂੰ ਸਖਤ ਸੁਰੱਖਿਆ ਹੇਠ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ ਤੇ 24 ਘੰਟਿਆਂ ਵਿਚ ਲਾਰੈਂਸ ਨੂੰ ਅਦਾਲਤ ਵਿਚ ਪੇਸ਼ ਕਰਨਾ ਪਵੇਗਾ।
ਮਿਲੀ ਜਾਣਕਾਰੀ ਮੁਤਾਬਕ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ ਵਿਚ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਲਿਆ ਰਹੀ ਹੈ। ਉਥੇ ਲਾਰੈਂਸ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਚ ਰੱਖਿਆ ਜਾਵੇਗਾ। ਰਾਣਾ ਕੰਦੋਵਾਲੀਆ ਦਾ ਹਸਪਤਾਲ ਦੇ ਅੰਦਰ ਕਤਲ ਕੀਤਾ ਗਿਆ ਸੀ।
ਲਾਰੈਂਸ ਨੂੰ ਪੰਜਾਬ ਪੁਲਿਸ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਉਸ ਦੇ ਕਹਿਣ ‘ਤੇ ਹੀ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ ਜਿਸ ਦੀ ਸਾਜ਼ਿਸ਼ ਜੇਲ੍ਹ ਵਿਚ ਬੰਬ ਗੈਂਗਸਟਰ ਨਾਲ ਮਿਲ ਕੇ ਲਾਰੈਂਸ ਨੇ ਹੀ ਰਚੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਲਾਰੈਂਸ ਤੋਂ ਪੁੱਛਗਿਛ ਵਿਚ ਪਤਾ ਲੱਗਾ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਇਸ ਲਈ ਉਸ ਨੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਭਾਈ ਅਨਮੋਲ ਤੇ ਭਾਣਜੇ ਸਚਿਨ ਨੂੰ ਟਾਸਕ ਸੌਂਪਿਆ ਜਿਸ ਦੇ ਬਾਅਦ ਇਨ੍ਹਾਂ ਗੈਂਗਸਟਰਾਂ ਨੇ ਸ਼ਾਰਪ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਜਿਸ ਦੇ ਬਾਅਦ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ।