ONGC ਦੇ ਹੈਲੀਕਾਪਟਰ ਕਰੈਸ਼ ਵਿਚ 4 ਯਾਤਰੀਆਂ ਦੀ ਮੌਤ ਹੋ ਗਈ ਹੈ ਤੇ 5 ਨੂੰ ਬਚਾ ਲਿਆ ਗਿਆ ਹੈ। ਤੇਲ ਤੇ ਕੁਦਰਤੀ ਗੈਸ ਕਮਿਸ਼ਨ (ONGC) ਦੇ ਹੈਲੀਕਾਪਟਰ ਦੀ ਅਰਬ ਸਾਗਰ ਦੇ ਵਿਚ ਆਇਲ ਰਿਗ ਕੋਲ ਐਮਰਜੈਂਸੀ ਲੈਂਡਿੰਗ ਕਰਾਈ ਗਈ ਸੀ। ਇਸ ਵਿਚ ਪਾਇਲਟਾਂ ਸਣੇ 9 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 9 ਯਾਤਰੀਆਂ ਨੂੰ ਲਿਆਂਦਾ ਗਿਆ ਸੀ ਪਰ ਇਲਾਜ ਦੌਰਾਨ 4 ਲੋਕਾਂ ਦੀ ਮੌਤ ਹੋ ਗਈ।
ਰੈਸਕਿਊ ਆਪ੍ਰੇਸ਼ਨ ਨੂੰ ਕੁਝ ਘੰਟਿਆਂ ਵਿਚ ਪੂਰਾ ਕਰ ਲਿਆ ਗਿਆ ਸੀ। ONGC ਦੇ ਜਹਾਜ਼ ਮਾਲਵੀ-16 ਅਤੇ 5ਵੇਂ ਨੂੰ ਓਐੱਨਜੀਸੀ ਦੇ ਰਿਗ ਸਾਗਰ ਕਿਰਨ ਦੀ ਬੋਟ ਨਾਲ ਬਚਾਇਆ ਗਿਆ। ਓਐਨਜੀਸੀ ਹੈਲੀਕਾਪਟਰ ਦੇ ਯਾਤਰੀਆਂ ਨੂੰ ਬਚਾਉਣ ਲਈ ਨੇਵੀ ਨੇ ਹੈਲੀਕਾਪਟਰ ਅਤੇ ਜਲ ਸੈਨਾ ਤਾਇਨਾਤ ਕੀਤੀ ਸੀ। ਹਾਲਾਂਕਿ ਚਾਰ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਕੰਪਨੀ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ 7 ਯਾਤਰੀਆਂ ਅਤੇ 2 ਪਾਇਲਟਾਂ ਨੂੰ ਲੈ ਕੇ ਹੈਲੀਕਾਪਟਰ ਨੇ ਮੰਗਲਵਾਰ ਨੂੰ ਮੁੰਬਈ ਹਾਈ ਵਿਚ ਸਾਗਰ ਕਿਰਨ ਵਿਚ ONGC ਰਿਗ ਕੋਲ ਅਰਬ ਸਾਗਰ ਵਿਚ ਐਮਰਜੈਂਸੀ ਲੈਂਡਿੰਗ ਕੀਤੀ। ਓਐੱਨਜੀਸੀ ਦੇ ਹੈਲੀਕਾਪਟਰ ਵਿਚ 6 ONGC ਮੁਲਾਜ਼ਮ ਸਵਾਰ ਸਨ। ਬਾਅਦ ਵਿਚ ਸੂਚਨਾ ਮਿਲੀ ਕਿ ਸਮੁੰਦਰ ਵਿਚ ਤੱਟ ਰੱਖਿਅਕ ਦੇ ਇਕ ਜਹਾਜ਼ ਨੂੰ ਮੌਕੇ ‘ਤੇ ਜਾਣ ਲਈ ਕਿਹਾ ਗਿਆ ਸੀ। ਇੱਕ ਹੋਰ ਜਹਾਜ਼ ਬਚਾਅ ਕਾਰਜ ਵਿੱਚ ਸ਼ਾਮਲ ਹੋਣ ਲਈ ਮੁੰਬਈ ਤੋਂ ਰਵਾਨਾ ਹੋਇਆ।ਤੱਟ ਰੱਖਿਅਕਾਂ ਨੇ ਭਾਰਤੀ ਜਲ ਸੈਨਾ ਅਤੇ ਓਐਨਜੀਸੀ ਨਾਲ ਸਹਿਯੋਗ ਕੀਤਾ।
ਹੈਲੀਕਾਪਟਰ ਨਾਲ ਜੁੜੀ ਗੜਬੜੀ ਦੀ ਵਜ੍ਹਾ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਵਜ੍ਹਾ ਨਾਲ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: