ਮੁੰਬਈ ਦੇ ਕੁਰਲਾ ਪੂਰਬ ਦੇ ਨਾਈਕ ਨਗਰ ਵਿਚ ਸੋਮਵਾਰ ਦੇਰ ਰਾਤ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ।ਕੁਝ ਲੋਕਾਂ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। BMC ਕਮਿਸ਼ਨਰ ਇਕਬਾਲ ਸਿੰਘ ਚਹਿਲ ਨੇ ਦੱਸਿਆ ਕਿ 9 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਵਿਭਾਗ ਮੁਤਾਬਕ ਇਮਾਰਤ ਦੇ ਹੇਠਾਂ ਅਜੇ ਵੀ 1-2 ਲੋਕ ਫਸੇ ਹੋਏ ਹਨ।
NDRF, BMC ਤੇ ਮੁੰਬਈ ਪੁਲਿਸ ਦੀ ਟੀਮ ਰਾਹਤ ਤੇ ਬਚਾਅ ਕੰਮ ਵਿਚ ਲੱਗ ਗਈ ਹੈ। BMC ਦੀ ਵਧੀਕ ਕਮਿਸ਼ਨਰ ਅਸ਼ਵਨੀ ਭਿੜੇ ਨੇ ਦੱਸਿਆ ਕਿ ਇਮਾਰਤ ਬਿਲਕੁਲ ਖਸਤਾ ਹੋ ਚੁਕੀ ਸੀ। 2013 ਤੋਂ ਪਹਿਲਾਂ ਮੁਰੰਮਤ ਤੇ ਫਿਰ ਇਮਾਰਤ ਨੂੰ ਡੇਗਣ ਲਈ ਨੋਟਿਸ ਦਿੱਤੇ ਗਏ ਸਨ।
ਬੀਐਮਸੀ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਅਸੀਂ ਇਮਾਰਤ ਨੂੰ ਸੀ-1 ਸ਼੍ਰੇਣੀ ਵਿੱਚ ਰੱਖਿਆ ਸੀ, ਭਾਵ ਇਮਾਰਤ ਰਹਿਣ ਯੋਗ ਨਹੀਂ ਹੈ, ਪਰ ਕੁਝ ਅਧਿਕਾਰਤ ਲੋਕਾਂ ਨੇ ਇਸ ਨੂੰ ਸੀ-1 ਵਿੱਚ ਰੱਖਣ ਦਾ ਵਿਰੋਧ ਕੀਤਾ। ਉਸ ਨੇ ਖੁਦ ਆਰਕੀਟੈਕਚਰ ਦਾ ਸਟਰਕਚਰ ਆਡਿਟ ਕਰਵਾਇਆ। ਆਪਣੀ ਰਿਪੋਰਟ ਵਿੱਚ ਇਮਾਰਤ ਨੂੰ ਸੀ 2 ਸ਼੍ਰੇਣੀ ਵਿੱਚ ਘੋਸ਼ਿਤ ਕੀਤਾ ਗਿਆ ਸੀ, ਯਾਨੀ ਇਮਾਰਤ ਦੀ ਮੁਰੰਮਤ ਕਰਕੇ ਇਸ ਵਿੱਚ ਰਿਹਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਵੀ ਕਈ ਲੋਕ ਫਸੇ ਹੋਏ ਹਨ। ਕੁਝ ਲੋਕ ਜ਼ਿੰਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਬਈ ‘ਚ ਇਮਾਰਤ ਡਿੱਗਣ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਮੈਂ ਦੁਖੀ ਹਾਂ ਅਤੇ ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਪ੍ਰਾਰਥਨਾਵਾਂ ਜ਼ਖਮੀਆਂ ਦੇ ਨਾਲ ਹਨ। ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
ਮਹਾਰਾਸ਼ਟਰ ਸਰਕਾਰ ਦੇ ਮੰਤਰੀ ਸੁਭਾਸ਼ ਦੇਸਾਈ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾਵੇਗੀ, ਜੋ ਵੀ ਜ਼ਿੰਮੇਵਾਰ ਹੋਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਬੁਲਾਈ ਗਈ ਹੈ ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ। ਇਸ ਤੋਂ ਪਹਿਲਾਂ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: