ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਸਣੇ ਅਜੇ ਵੀ 44 ਲੋਕ ਮਿੱਟੀ ਦੇ ਹੇਠਾਂ ਦਬੇ ਹੋਏ ਹਨ। ਵੀਰਵਾਰ ਨੂੰ ਜਵਾਨਾਂ ਦਾ ਕੈਂਪ ਲੈਂਡਸਲਾਈਡ ਦੀ ਲਪੇਟ ਵਿਚ ਆ ਗਿਆ ਸੀ। ਜਿਸ ਦੇ ਬਾਅਦ ਵਿਚ NDRF ਦੀ ਟੀਮ ਰੈਸਕਿਊ ਮਿਸ਼ਨ ਚਲਾ ਰਹੀ ਹੈ ਪਰ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ 18 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਜਦੋਂ ਕਿ 15 ਜਵਾਨਾਂ ਤੇ 5 ਨਾਗਰਿਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨੋਨੀ ਆਰਮੀ ਮੈਡੀਕਲ ਯੂਨਿਟ ਲਿਆਂਦਾ ਗਿਆ ਹੈ। ਕੱਲ੍ਹ ਪੀਐੱਮ ਮੋਦੀ ਨੇ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਬੀਰੇਂਨ ਸਿੰਘ ਨਾਲ ਗੱਲ ਕੀਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਲੈਂਡਸਲਾਈਡ ਵਿਚ 82 ਲੋਕਾਂ ਦੇ ਦਬੇ ਹੋਣ ਦੀ ਪੁਸ਼ਟੀ ਰੈਸਕਿਊ ਟੀਮ ਨੇ ਕੀਤੀ ਹੈ।
ਮੁੱਖ ਮੰਤਰੀ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਲਈ 1 ਲੱਖ ਰੁਪਏ ਤੇ ਜ਼ਖਮੀਆਂ ਦੇ ਇਲਾਜ ਲਈ 50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮਨੀਪੁਰ ਦੇ ਰਾਜਪਾਲ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਗ ਪ੍ਰਗਟਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪੂਰਬ ਉੱਤਰ ਦੇ ਸੂਬਿਆਂ ਵਿਚ ਪਿਛਲੇ ਕੁਝ ਦਿਨੀਂ ਲਗਾਤਾਰ ਪੈ ਰਹੇ ਮੀਂਹ ਦੀ ਵਜ੍ਹਾ ਨਾਲ ਹੜ੍ਹ ਵਰਗੇ ਹਾਲਾਤ ਹਨ। ਬੀਤੇ ਦਿਨੀਂ ਵੀ ਮੀਂਹ ਕਾਰਨ ਤੂਪੂਰ ਰੇਲਵੇ ਸਟੇਸ਼ਨ ਨਾਲ ਲੱਗਦੀ ਪਹਾੜੀ ਟੁੱਟ ਕੇ ਨਿਰਮਾਣ ਅਧੀਨ ਸਟੇਸ਼ਨ ਯਾਰਡ ‘ਤੇ ਡਿੱਗ ਗਈ। ਜਿਰੀਬਾਮ ਤੋਂ ਇੰਫਾਲ ਤੱਕ ਰੇਲ ਲਾਈਨ ਵਿਛਾਈ ਜਾ ਰਹੀ ਹੈ। ਇਸੇ ਦੀ ਸੁਰੱਖਿਆ ਲਈ ਇਥੇ ਜਵਾਨਾਂ ਦਾ ਕੈਂਪ ਲਗਾਇਆ ਗਿਆ ਸੀ।