ਫਿਰੋਜ਼ਪੁਰ : ਇੱਕ ਪਾਕਿਸਤਾਨੀ 3 ਸਾਲਾ ਬੱਚਾ ਜੋ ਅਣਜਾਣੇ ਵਿੱਚ ਭਾਰਤ ਸਰਹੱਦ ਅੰਦਰ ਗਲਤੀ ਨਾਲ ਦਾਖਲ ਹੋ ਗਿਆ ਸੀ, ਨੂੰ ਬੀਐਸਐਫ ਨੇ ਸ਼ੁੱਕਰਵਾਰ ਨੂੰ ਮਨੁੱਖੀ ਆਧਾਰ ‘ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ।
ਪਾਕਿਸਤਾਨੀ ਨਾਗਰਿਕ ਜਿਸ ਦੀ ਉਮਰ 3 ਸਾਲ ਸੀ, ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਤੋਂ ਸ਼ੁੱਕਰਵਾਰ ਸ਼ਾਮ 7.15 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ ‘ਤੇ ਕਾਬੂ ਕੀਤਾ।
ਡਿਊਟੀ ‘ਤੇ ਚੌਕਸ ਬਾਰਡਰ ਗਾਰਡਾਂ ਨੇ ਬੱਚੇ ਦੀ ਹਰਕਤ ਵੇਖੀ ਅਤੇ ਉਸ ਨੂੰ ਅੱਗੇ ਆਉਣ ਦਿੱਤਾ। ਬੱਚਾ ਆਪਣਾ ਨਾਂ ਜਾਂ ਪਤਾ ਨਹੀਂ ਦੱਸ ਸਕਿਆ, ਕਿਉਂਕਿ ਉਹ ਬਹੁਤ ਛੋਟਾ ਸੀ, ਉਸ ਦੇ ਮੂੰਹੋਂ ਸਿਰਫ਼ ‘ਪਾਪਾ’ ਸ਼ਬਦ ਹੀ ਨਿਕਲ ਰਿਹਾ ਸੀ। ਉਹ ਬਹੁਤ ਡਰਿਆ ਹੋਇਆ ਸੀ। ਸਰਹੱਦੀ ਗਾਰਡਾਂ ਨੇ ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਬਿਨਾਂ ਦੇਰੀ ਕੀਤੇ, ਪਾਕਿ ਰੇਂਜਰ ਨਾਲ ਸਬੰਧ ਸਥਾਪਿਤ ਕੀਤਾ ਅਤੇ ਇੱਕ ਵਿਛੜੇ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ।
ਵੀਡੀਓ ਲਈ ਕਲਿੱਕ ਕਰੋ -: