ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਸੰਯੁਕਤ ਕਿਸਾਨ ਮੋਰਚਾ ਫਿਰ ਤੋਂ ਅੰਦੋਲਨ ਦੀ ਤਿਆਰੀ ਵਿਚ ਹੈ। ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਕਿਸਾਨ ਨਾਰਾਜ਼ ਹਨ। MSP ਸਣੇ ਹੋਰ ਮੁੱਦਿਆਂ ਦੀ ਚਰਚਾਵਾਂ ਲਈ SKM ਨੇ ਰਾਸ਼ਟਰੀ ਕੋਰ ਕਮੇਟੀ ਦੀ ਮਹੱਤਵਪੂਰਨ ਬੈਠਕ ਅੱਜ 3 ਜੁਲਾਈ ਨੂੰ ਗਾਜ਼ੀਆਬਾਦ ਵਿਚ ਐਕਸਪ੍ਰੈਸ ਵੇ ਸਥਿਤ ਇਕ ਫਾਰਮ ਹਾਊਸ ਵਿਚ ਸਵੇਰੇ 11 ਵਜੇ ਬੁਲਾਈ ਹੈ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਸੋਨੀਪਤ ਵਿਚ ਹੋਈ ਸੀ। ਇਸ ਵਿਚ 26 ਜੂਨ ਨੂੰ ਦੇਸ਼ ਭਰ ਵਿਚ ਅਗਨੀਪਥ ਸਕੀਮ ਖਿਲਾਫ ਵਿਰੋਧ ਪ੍ਰਦਰਸ਼ਨ ਦਾ ਫੈਸਲਾ ਲਿਆ ਗਿਆ ਸੀ। ਉਸ ਤੋਂ ਬਾਅਦ ਹੁਣ ਇਹ ਬੈਠਕ ਗਾਜ਼ੀਆਬਾਦ ਵਿਚ ਹੋਣ ਜਾ ਰਹੀ ਹੈ। ਦਿੱਲੀ ਦੇ ਬਾਰਡਰਾਂ ‘ਤੇ 13 ਮਹੀਨੇ ਤੱਕ ਚੱਲੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲਾ ਇਹ ਮੋਰਚਾ ਬਣਿਆ ਸੀ। ਇਸ ਵਿਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਸਣੇ ਸਾਰੇ ਸੂਬਿਆਂ ਦੇ ਕਿਸਾਨ ਸੰਗਠਨ ਜੁੜੇ ਹੋਏ ਹਨ।
ਮੋਰਚੇ ਦੀ ਕੋਰ ਕਮੇਟੀ ਵਿਚ ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉੁਗਰਾਹਾਂ, ਸ਼ਿਵਕੁਮਾਰ ਸ਼ਰਮਾ, ਯੁੱਧਵੀਰ ਸਿੰਘ ਤੇ ਯੋਗੇਂਦਰ ਯਾਦਵ ਸ਼ਾਮਲ ਹਨ। ਕਿਸਾਨ ਨੇਤਾ ਯੁੱਧਵੀਰ ਨੇ ਕਿਹਾ ਕਿ 10 ਜਨਵਰੀ 2022 ਨੂੰ ਜਦੋਂ ਦਿੱਲੀ ਬਾਰਡਰਾਂ ‘ਤੇ ਕਿਸਾਨ ਅੰਦੋਲਨ ਖਤਮ ਹੋਇਆ ਉਦੋਂ ਕੇਂਦਰ ਸਰਕਾਰ ਨੇ ਲਿਖਤ ਵਿਚ ਵਾਅਦਾ ਕੀਤਾ ਸੀ ਕਿ ਐੱਮਐੱਸਪੀ ‘ਤੇ ਇੱਕ ਕਮੇਟੀ ਬਣੇਗੀ। ਇਸ ਕਮੇਟੀ ਵਿਚ ਕਿਸਾਨ ਹੋਣਗੇ। ਇਹ ਕਮੇਟੀ ਅੱਜ ਤੱਕ ਨਹੀਂ ਬਣ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪੰਜਾਬ ਦੀਆਂ ਉਨ੍ਹਾਂ ਜਥੇਬੰਦੀਆਂ ਨੂੰ ਵੀ ਇਸ ਬੈਠਕ ਵਿਚ ਬੁਲਾਇਆ ਗਿਆ ਹੈ ਜੋ ਵਿਧਾਨ ਸਭਾ ਚੋਣਾਂ ਸਮੇਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਗਈ ਸੀ। ਅਜਿਹੇ ਪੰਜਾਬ ਦੇ ਲਗਭਗ 30-32 ਸੰਗਠਨ ਸਨ। ਇਨ੍ਹਾਂ ਵਿਚੋਂ 16 ਜਥੇਬੰਦੀਆਂ ਅੱਜ ਬੈਠਕ ਵਿਚ ਸ਼ਾਮਲ ਹੋਣ ਲਈ ਆ ਰਹੀਆਂ ਹਨ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਜਥਬੰਦੀਆਂ ਨੇ ਚੋਣਾਂ ਵਿਚ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਸੀ ਪਰ ਕਿਸੇ ਨੇ ਖੁਦ ਚੋਣ ਨਹੀਂ ਲੜੀ ਸੀ।