ਸੱਤਾਧਾਰੀ ਆਮ ਆਦਮੀ ਪਾਰਟੀ ਪੂਰੇ ਐਕਸ਼ਨ ਮੋਡ ਵਿਚ ਹੈ। ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ‘ਤੇ ‘ਆਪ’ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦੀ ਰਿਸ਼ਵਤ ਮੰਗਦਿਆਂ ਦੀ ਆਡੀਓ ਵਾਇਰਲ ਹੋਈ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨੇ ਸਹਾਇਕ ਸਬ-ਇੰਸਪੈਕਟਰ ਦੇ ਤਬਾਦਲੇ ਲਈ 15 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ। ਇਸ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਗਈ ਜਿਸ ਦੇ ਬਾਅਦ ਨੇਤਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਸਬੰਧ ਵਿਚ ਪਾਰਟੀ ਵੱਲੋਂ ਨੇਤਾ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਆਡੀਓ ਵਿਚ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਬਲਾਕ ਇੰਚਾਰਜ ਦੀ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਹੈ। ‘ਆਪ’ ਨੇਤਾ ਗੱਲ ਕਰਨ ਵਾਲੇ ਵਿਅਕਤੀ ਤੋਂ ਪੁੱਛ ਰਿਹਾ ਹੈ ਕਿ ਤੁਹਾਡੇ ਕੋਲ ਦੇਣ ਲਈ ਪਹਿਲਾਂ ਕੁਝ ਹੈ ਤਾਂ ਦਿਓ, ਬਾਅਦ ਵਿਚ ਜਿਵੇਂ ਮਰਜ਼ੀ ਕਰ ਲੈਣਾ। ਸਾਹਮਣੇ ਵਾਲਾ ਵਿਅਕਤੀ ਕਹਿੰਦਾ ਹੈ ਕਿ ਉਹ ਉਨ੍ਹਾਂ ਦੀ ਇੱਜ਼ਤ ਕਰਦਾ ਹੈ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਨੇਤਾ ਕਹਿੰਦਾ ਹੈ ਕਿ ਪੀਏ ਨੂੰ ਵੀ ਕੁਝ ਦੇਣਾ ਹੋਵੇਗਾ।
‘ਆਪ’ ਨੇਤਾ ਨਾਲ ਗੱਲ ਕਰਨ ਵਾਲਾ ਵਿਅਕਤੀ ਗੋਨਿਆਣਾ ਪੁਲਿਸ ਥਾਣੇ ਵਿਚ ਲੱਗੇ ਕਿਸੇ ਪੁਲਿਸ ਅਧਿਕਾਰੀ ਦਾ ਨਾਂ ਲੈ ਕੇ ਕਹਿ ਰਿਹਾ ਸੀ ਕਿ ਕਿਲੀ ਨਿਹਾਲ ਸਿੰਘ ਵਾਲਾ ਚੌਕੀ ਵਿਚ ਲੱਗਣਾ ਚਾਹੁੰਦਾ ਹੈ। ‘ਆਪ’ ਨੇਤਾ ਨੇ ਕਿਹਾ ਕਿ ਉਸ ਨਾਲ ਗੱਲ ਕਰਕੇ ਕਿਲੀ ਨਿਹਾਲ ਸਿੰਘ ਵਾਲਾ ਵਿਚ ਤਾਇਨਾਤ ਕਰਾ ਦੇਣਗੇ। ਸਾਹਮਣੇ ਵਾਲਾ ਵਿਅਕਤੀ ਪੁੱਛਦਾ ਹੈ ਕਿ ਕਿੰਨੇ ਪੈਸਿਆਂ ਦੀ ਗੱਲ ਕਰੇ। ‘ਆਪ’ ਨੇਤਾ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ 15,000 ਰੁਪਏ ਪੀਏ ਨੂੰ ਦੇਣਗੇ। ਉਕਤ ਵਿਅਕਤੀ ਬੋਲਿਆ ਕਿ 30,000 ਵਿਚ ਗੱਲ ਕਰ ਲਵੇਗਾ। ‘ਆਪ’ ਨੇਤਾ ਨਾਲ ਗੱਲ ਕਰਨ ਵਾਲਾ ਵਿਅਕਤੀ ਬੋਲਿਆ ਕਿ ਜੇਕਰ 30 ਹਜ਼ਾਰ ਰੁਪਏ ਵਿਚ ਮੰਨ ਗਿਆ ਤਾਂ ਗੱਲ ਕਰ ਲੈਣਾ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
‘ਆਪ’ ਦੇ ਐੱਸਸੀ ਵਿੰਗ ਦੇ ਨੇਤਾ ਨੇ ਕਿਹਾ ਕਿ ਚਲੋ ਜਲਦੀ ਗੱਲ ਕਰੋ, ਮੈਨੂੰ ਵੀ ਪੈਸਿਆਂ ਦੀ ਲੋੜ ਹੈ। ਇਸ ਆਡੀਓ ਦੇ ਵਾਇਰਲ ਹੋਣ ਦੇ ਬਾਅਦ ਆਮ ਆਦਮੀ ਪਾਰਟੀ ਨੇ ਉਸ ਨੂੰ ਪਾਰਚੀ ਤੋਂ ਕੱਢ ਦਿੱਤਾ ਹੈ। ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।