ਗੁਰਦਾਸਪੁਰ ਵਿਚ ਅੱਜ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਪਿੰਡ ਗਾਹਲੜੀ ਵਿਚ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਪ੍ਰਧਾਨਗੀ ਵਿਚ ਹੋਈ। ਬੈਠਕ ਵਿਚ ਸਹਿਕਾਰੀ ਤੇ ਪ੍ਰਾਈਵਚ ਖੰਡ ਮਿੱਲਾਂ ਵੱਲੋਂ 2021-22 ਦੇ ਸੀਜ਼ਨ ਦਾ ਕਿਸਾਨਾਂ ਦੇ ਗੰਨੇ ਦਾ ਬਕਾਇਆ 512 ਕਰੋੜ ਰੁਪਏ ਨਾ ਮਿਲਣ ਦੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਬਕਾਇਆ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਕਿਸਾਨਾਂ ਨੇ ਅਲਟੀਮੇਟਮ ਦਿੱਤਾ ਕਿ 2 ਹਫਤੇ ਵਿਚ ਭੁਗਤਾਨ ਨਾ ਕੀਤਾ ਤਾਂ ਸੜਕਾਂ ‘ਤੇ ਉਤਰਾਂਗੇ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਸਹਿਕਾਰੀ ਮਿੱਲਾਂ ਵੱਲੋਂ ਪਿਛਲੇ ਸੀਜ਼ਨ ਦੇ 312 ਕਰੋੜ ਤੇ ਪ੍ਰਾਈਵੇਟ ਮਿੱਲਾਂ ਵੱਲੋਂ 200 ਕਰੋੜ ਰੁਪਏ ਬਕਾਇਆ ਹੈ। ਖੰਡ ਮਿੱਲਾਂ ਵੱਲੋਂ ਇਸ ਰਕਮ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਮਾਨ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦਾ ਬਕਾਇਆ ਦੇਣ ਦਾ ਵਾਅਦਾ ਤਾਂ ਕਰਦੇ ਹਨ ਪਰ ਮਿਲਿਆ ਕੁਝ ਵੀ ਨਹੀਂ।
ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਆਉਣ ਵਾਲੇ 2 ਹਫਤੇ ਦੇ ਅੰਦਰ ਸਹਿਕਾਰੀ ਤੇ ਨਿੱਜੀ ਮਿੱਲਾਂ ਵੱਲੋਂ ਗੰਨੇ ਦਾ ਬਕਾਇਆ 512 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕਰਾਇਆ ਗਿਆ ਤਾਂ ਕਿਸਾਨ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਬੈਠਕ ਵਿਚ ਜਾਗੀਰ ਕੌਰ ਜੈਨਪੁਰ, ਬਲਦੇਵ ਸਿੰਘ ਮਲੂਕਚੱਕ, ਪ੍ਰਕਾਸ਼ ਸਿੰਘ, ਕ੍ਰਿਪਾਲ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਸੂਬੇਦਾਰ ਨਰਿੰਦਰ ਸਿੰਘ, ਰਾਜੀਵ ਸ਼ਰਮਾ, ਅਜਾਇਬ ਸਿੰਘ ਨੌਸ਼ਹਿਰਾ ਆਦਿ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: