ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੁਖਤਾਰ ਪੀਐੱਮ ਨਰਿੰਦਰ ਮੋਦੀ ਵਿਚ ਘੱਟ ਗਿਣਤੀ ਮੰਤਰਾਲੇ ਦਾ ਕਾਰਜਭਾਰ ਸੰਭਾਲ ਰਹੇ ਸਨ।ਉਹ ਪਿਛਲੀ ਸਰਕਾਰ ਵਿਚ ਕੇੰਦਰੀ ਮੰਤਰੀ ਸਨ। ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਇਸੇ ਮਹੀਨੇ ਖਤਮ ਹੋ ਰਿਹਾ ਹੈ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਟਿਕਟ ਨਹੀਂ ਦਿੱਤਾ ਸੀ ਜਿਸ ਦੇ ਬਾਅਦ ਇਹ ਤੈਅ ਹੋ ਗਿਆ ਸੀ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਹੋਵੇਗਾ।
ਦੂਜੇ ਪਾਸੇ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਇਕ ਹੋਰ ਮੰਤਰੀ ਆਰਸੀਪੀ ਸਿੰਘ ਦੇ ਰਾਜ ਸਭਾ ਦੇ ਕਾਰਜਕਾਲ ਨੂੰ ਨਹੀਂ ਵਧਾਇਆ ਗਿਆ ਸੀ ਇਸ ਲਈ ਉਹ ਅੱਜ ਅਸਤੀਫਾ ਦੇ ਸਕਦੇ ਹਨ।
ਅਸਤੀਫਾ ਦੇਣ ਤੋਂ ਪਹਿਲਾਂ ਨਕਵੀ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਦੀ ਬੈਠਕ ਵਿਚ ਦੇਸ਼ ਤੇ ਲੋਕਾਂ ਦੀ ਸੇਵਾ ਵਿਚ ਨਕਵੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਨਕਵੀ ਕੇਂਦਰ ਸਰਕਾਰ ਵਿਚ ਘੱਟ ਗਿਣਤੀ ਕਾਰਜ ਮੰਤਰੀ ਸਨ ਅਤੇ ਰਾਜ ਸਭਾ ਵਿਚ ਭਾਜਪਾ ਦੇ ਉਪ ਨੇਤਾ ਵੀ ਸਨ। ਰਾਜ ਸਭਾ ਵਿਚ ਉਨ੍ਹਾਂ ਦਾ ਕਾਰਜਕਾਲ 7 ਜੁਲਾਈ ਨੂੰ ਖਤਮ ਹੋ ਰਿਹਾ ਹੈ। ਪਾਰਟੀ ਉਨ੍ਹਾਂ ਨੂੰ ਹੁਣ ਕੋਈ ਨਵੀਂ ਭੂਮਿਕਾ ਸੌਂਪ ਸਕਦੀ ਹੈ। ਹਾਲਾਂਕਿ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਵੀ ਨਕਵੀ ਦੇ ਨਾਂ ਦੀ ਚਰਚਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਮੁਖਤਾਰ ਅੱਬਾਸ ਨਕਵੀ ਨੇ ਭਾਜਪਾ ਬੁਲਾਰੇ ਵਜੋਂ ਲੰਮੇ ਸਮੇਂ ਤੱਕ ਕੰਮ ਕੀਤਾ ਹੈ। ਇਸ ਦੇ ਨਾਲ ਹੀ ਵਾਜਪਾਈ ਤੇ ਅਡਵਾਨੀ ਦੇ ਵੀ ਕਰੀਬੀ ਰਹਿ ਚੁੱਕੇ ਹਨ। ਨਕਵੀ ਪਹਿਲੀ ਵਾਰ 1998 ਵਿਚ ਲੋਕ ਸਭਾ ਚੋਣਾਂ ਜਿੱਤੇਸਨ ਤੇ ਭਾਜਪਾ ਮੰਤਰੀ ਮੰਡਲ ਵਿਚ ਸੂਚਨਾ ਤੇ ਪ੍ਰਾਸਰਣ ਰਾਜ ਮੰਤਰੀ ਬਣਾਏ ਗਏ ਸਨ। ਉਸ ਦੇ ਬਾਅਦ ਉਹ 26 ਮਈ 2014 ਨੂੰ ਮੋਦੀ ਸਰਕਾਰ ਵਿਚ ਘੱਟ ਗਿਣਤੀ ਮਾਮਲਿਆਂ ਦੇ ਸੂਬਾ ਮੰਤਰੀ ਬਣੇ ਸਨ। ਉਸ ਸਮੇਂ ਨਜਮਾ ਹੇਪਤੁੱਲਾ ਇਸੇ ਮੰਤਰਾਲੇ ਵਿਚ ਕੇਂਦਰੀ ਮੰਤਰੀ ਸਨ ਪਰ 12 ਜੁਲਾਈ 2016 ਨੂੰ ਨਜਮਾ ਹੇਪਤੁੱਲਾ ਦੇ ਰਾਜਪਾਲ ਬਣ ਜਾਣ ਦੇ ਬਾਅਦ ਨਕਵੀ ਦੇ ਇਸ ਮੰਤਰਾਲੇ ਦਾ ਇੰਚਾਰਜ ਦੇ ਦਿੱਤਾ ਗਿਆ। ਦੂਜੀ ਵਾਰ ਨਕਵੀ 30 ਮਈ 2019 ਨੂੰ ਕੈਬਨਿਟ ਵਿਚ ਕੇਂਦਰੀ ਮੰਤਰੀ ਵਜੋਂ ਸ਼ਾਮਲ ਹੋਏ। 2010 ਤੋਂ 2016 ਵਿਚ ਉਹ ਝਾਰਖੰਡ ਵਿਚ ਰਾਜ ਸਭਾ ਸਾਂਸਦ ਰਹੇ।