ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਡਾ. ਆਸ਼ੂ ਬਾਂਗੜ ਨੂੰ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡਾ. ਬਾਂਗੜ ਦੀ ਗ੍ਰਿਫਤਾਰ ਦੀ ਉਨ੍ਹਾਂ ਦੀ ਪਤਨੀ ਨੇ ਪੁਸ਼ਟੀ ਕੀਤੀ ਹੈ। ਪਤਨੀ ਨੇ ਦੱਸਿਆ ਕਿ ਸਵੇਰੇ 9 ਵਜੇ ਮੋਗਾ ਪੁਲਿਸ ਉਨ੍ਹਾਂ ਨੂੰ ਘਰ ਤੋਂ ਚੁੱਕ ਕੇ ਲੈ ਗਈ ਅਤੇ ਹੁਣ ਤੱਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ।
ਮੋਗਾ ਪੁਲਿਸ ਨੇ ਆਸ਼ੂ ਬਾਂਗੜ ਖਿਲਾਫ ਐੱਫਆਈਆਆਰ ਨੰ. 0156, ਧਾਰਾ 420, 465, 467, 468, 120 ਤਹਿਤ ਮਾਮਲਾ ਦਰਜ ਕੀਤਾ ਹੈ ਪਰ ਪਰ ਹੁਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਡਾ. ਬਾਂਗੜ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹੈ।
ਡਾ. ਆਸ਼ੂ ਬਾਂਗੜ ਨੂੰ ਹਿਰਾਸਤ ਵਿਚ ਲਾਏ ਜਾਣ ਦੇ ਬਾਅਦ ਥਾਣਾ ਸਿਟੀ ਡਵੀਜ਼ਨ ਨੰ. 1 ਪੁਲਿਸ ਨੇ ਡਾ. ਬਾਂਗੜ ਦੇ ਅੰਮ੍ਰਿਤਸਰ ਰੋਡ ਦਸਮੇਸ਼ ਨਗਰ ਟੈਂਕੀ ਵਾਲੀ ਗਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪਾ ਮਾਰ ਕੇ ਪੂਰੀ ਰਿਹਾਇਸ਼ ਦੀ ਤਲਾਸ਼ੀ ਲਈ। ਪੁਲਿਸ ਨੂੰ ਮੌਕੇ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਦੋ ਘੰਟੇ ਤੱਕ ਪੁਲਿਸ ਡਾ. ਬਾਂਗੜ ਦੀ ਰਿਹਾਇਸ਼ ਦੀ ਤਲਾਸ਼ੀ ਲੈਂਦੀ ਰਹੀ।
ਵੀਡੀਓ ਲਈ ਕਲਿੱਕ ਕਰੋ :
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਦੱਸ ਦੇਈਏ ਕਿ ਮੋਗਾ ਮੈਡੀਸਿਟੀ ਵਿਚ ਲੰਬੇ ਸਮੇਂ ਤੱਕ ਸੇਵਾਵਾਂ ਦੇਣ ਵਾਲੇ ਡਾ. ਆਸ਼ੂ ਬਾਂਗੜ ਨੂੰ ਹੁਣੇ ਜਿਹੇ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉੁਹ ਵਿਧਾਨ ਸਭਾ ਚੋਣਾਂ ਲੜੇ ਪਰ ਹਾਰ ਗਏ।