ਮਾਨਸੂਨ ਪੰਜਾਬ ਵਿਚ ਪੂਰੀ ਤਰ੍ਹਾਂ ਤੋਂ ਸਰਗਰਮ ਹੋ ਚੁੱਕਾ ਹੈ। ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਬੱਦਲ ਛਾ ਗਏ ਹਨ ਤੇ ਕਦੇ ਵੀ ਮੀਂਹ ਪੈ ਸਕਦਾ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੂੰਦਾਬਾਦੀ ਤੇ ਕਿਤੇ ਹਲਕੀ ਤੇ ਕਿਤੇ ਤੇਜ਼ ਮੀਂਹ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਸੂਬੇ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਸੋਮਵਾਰ ਨੂੰ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਪੰਜਾਬ ਵਿਚ ਇਸ ਵਾਰ ਮਾਨਸੂਨ ਕਾਫੀ ਕਮਜ਼ੋਰ ਹੈ। ਇਸ ਦੇ ਚੱਲਦੇ ਹੀ ਜੁਲਾਈ ਦੇ 9 ਦਿਨਾਂ ਵਿਚ ਘੱਟ ਮੀਂਹ ਪਿਆ ਹੈ। ਕਿਸਾਨਾਂ ਨੂੰ ਬਿਜਾਈ ਵਿਚ ਪ੍ਰੇਸ਼ਾਨੀ ਆ ਰਹੀ ਹੈ। ਪਿਛਲੇ ਦਿਨੀਂ ਪਏ ਮੀਂਹ ਨਾਲ ਏਕਿਊਆਈ ਵਿਚ ਕਾਫੀ ਸੁਧਾਰ ਆਇਆ ਹੈ। ਕਈ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ 200 ਤੋਂ ਹੇਠਾਂ ਹੈ। ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਸੁਧਾਰ ਆ ਸਕਦਾ ਹੈ।
ਇਹ ਵੀ ਪੜ੍ਹੋ : ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ ‘ਤੇ ਵਿਸ਼ੇਸ਼
ਬੀਤੇ ਦਿਨੀਂ ਪੰਜਾਬ ਦੇ ਲੋਕਾਂ ਨੂੰ ਗਰਮੀ ਦੀ ਮਾਰ ਝੇਲਣੀ ਪਈ ਸੀ। ਧੁੱਪ ਕਾਰਨ ਹੁਮਸ ਇੰਨੀ ਵਧੀ ਜਿਸ ਕਾਰਨ ਗਰਮੀ ਨਾਲ ਲੋਕ ਬੇਹਾਲ ਹੋ ਗਏ। ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਿਚ ਇੰਝ ਲੱਗ ਰਿਹਾ ਸੀ ਕਿ ਮੀਂਹ ਪੈਣ ਵਾਲਾ ਹੈ ਪਰ ਸਵੇਰੇ 11 ਵਜੇ ਦੇ ਬਾਅਦ ਧੁੱਪ ਨਿਕਲ ਆਈ ਤੇ ਹੁਮਸ ਵਧ ਗਈ ਸੀ। ਸ਼ੁੱਕਰਵਾਰ ਦਿਨ ਦਾ ਅਧਿਕਤਮ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 28.9 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 83 ਫੀਸਦੀ ਤੇ ਸ਼ਾਮ ਦੇ ਸਮੇਂ 56 ਫੀਸਦੀ ਰਹੀ।
ਵੀਡੀਓ ਲਈ ਕਲਿੱਕ ਕਰੋ -: