ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਅੰਤਰਰਾਸ਼ਟਰੀ ਉਡਾਣਾਂ ਨਾਲ ਸਫਰ ਕਰਨਾ ਹੁਣ ਹੋਰ ਆਸਾਨ ਹੋ ਜਾਵੇਗਾ। ਵਿੱਤ ਮੰਤਰਾਲੇ ਨੇ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਨ ਵਾਲੀਆਂ ਘਰੇਲੂ ਏਅਰਲਾਈਨਜ਼ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਤੋਂ ਜਹਾਜ਼ ਈਂਧਣ ਯਾਨੀ ਏਟੀਐੱਫ ਦੀ ਖਰੀਦ ‘ਤੇ 11 ਫੀਸਦੀ ਬੇਸਿਕ ਐਕਸਾਈਜ਼ ਡਿਊਟੀ ਤੋਂ ਰਾਹਤ ਦੇ ਦਿੱਤੀ ਹੈ ਮਤਲਬ ਹੁਣ ATF ‘ਤੇ ਐਕਸਾਈਜ਼ ਡਿਊਟੀ ਨਹੀਂ ਲੱਗੇਗੀ।
ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਘਰੇਲੂ ਏਅਰਲਾਈਨਜ਼ ਨੂੰ ਇੰਟਰਨੈਸ਼ਨਲ ਉਡਾਣਾਂ ਦੇ ਸੰਚਾਲਨ ਨੂੰ ਵੇਚੇ ਜਾਣ ਵਾਲੇ ਏਟੀਐੱਫ ‘ਤੇ ਬੇਸਿਕ ਐਕਸਾਈਜ਼ ਡਿਊਟੀ ਨਹੀਂ ਵਸੂਲਿਆ ਜਾਵੇਗਾ। ਇਹ ਫੈਸਲਾ 1 ਜੁਲਾਈ 2022 ਤੋਂ ਹੀ ਲਾਗੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਇਕ ਜੁਲਾਈ ਨੂੰ ਜਹਾਜ਼ ਈਂਧਣ ਦੇ ਨਿਰਯਾਤ ‘ਤੇ 6 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਾਧੂ ਐਕਸਾਈਜ਼ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਇੰਟਰਨੈਸ਼ਨਲ ਉਡਾਣਾਂ ਦਾ ਸੰਚਾਲਨ ਕਰਨ ਵਾਲੀਆਂ ਘਰੇਲੂ ਏਅਰਲਾਈਨਜ਼ ‘ਤੇ ਇਹ ਫੀਸ ਲੱਗੇਗੀ ਜਾਂ ਨਹੀਂ ਪਰ ਹੁਣ ਸਰਕਾਰ ਨੇ ਇਸ ਨੂੰ ਬਿਲਕੁਲ ਸਾਫ ਕਰ ਦਿੱਤਾ ਹੈ।
ਹਾਲਾਂਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਹ ਰਾਏ ਦਿੱਤੀ ਸੀ ਕਿ ਏਟੀਐੱਫ ਦੇ ਨਿਰਯਾਤ ‘ਤੇ ਐਕਸਾਈਜ਼ ਡਿਊਟੀ ਲੱਗਣ ਦੇ ਬਾਅਦ ਇੰਟਰਨੈਸ਼ਨਲ ਉਡਾਣਾਂ ਵਾਲੀ ਡੋਮੈਸਟਿਕ ਏਅਰਲਾਈਨਜ਼ ਨੂੰ 11 ਫਸਦੀ ਦੀ ਦਰ ਤੋਂ ਬੇਸਿਕ ਐਕਸਾਈਜ਼ ਡਿਊਟੀ ਦੇਣਾ ਹੋਵੇਗਾ ਪਰ ਵਿੱਤ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਇੰਟਰਨੈਸ਼ਨਲ ਉਡਾਣਾਂ ਲਈ ਘਰੇਲੂ ਏਅਰਲਾਈਨਜ਼ ‘ਤੇ ਇਹ ਐਕਸਾਈਜ਼ ਡਿਊਟੀ ਨਹੀਂ ਲਾਗੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: