ਕੋਰੋਨਾ ਦੇ ਮਾਮਲਿਆਂ ਵਿਚ ਥੋੜ੍ਹੀ ਕਮੀ ਦੇਖੀ ਜਾ ਰਹੀ ਹੈ। ਸ਼ਨੀਵਾਰ ਨੂੰ 17,776 ਨਵੇਂ ਕੇਸ ਮਿਲੇ ਜਦੋਂ ਕਿ 41 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਦਿਨ ਦੀ ਤੁਲਨਾ ਵਿਚ 417 ਕੇਸ ਘੱਟਮਿਲੇ ਪਰ ਕੋਰੋਨਾ ਸੰਕਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਬੀਤੇ ਦਿਨੀਂ 14,260 ਸੰਕਰਮਿਤ ਠੀਕ ਹੋਏ। ਦੂਜੇ ਪਾਸੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1,27,068 ਹੋ ਗਈ ਹੈ।
ਨਵੇਂ ਸੰਕਰਮਿਤਾਂ ਦੇ ਮਾਮਲੇ ਵਿਚ ਟੌਪ ‘ਤੇ ਚੱਲ ਰਹੇ ਕੇਰਲ ਵਿਚ ਨਵੇਂ ਕੇਸ ਵਿਚ 4 ਫੀਸਦੀ ਦੀ ਕਮੀ ਦੇਖੀ ਗਈ। ਦੇਸ਼ ਵਿਚ ਸਭ ਤੋਂ ਵਧ 3186 ਮਾਮਲੇ ਕੇਰਲ ਤੋ ਆ ਰਹੇ ਹਨ। ਬੀਤੇ ਦਿਨੀਂ ਕੇਰਲ ਵਿਚ 24 ਲੋਕਾਂ ਨੇ ਕੋਰੋਨਾ ਨਾਲ ਕਾਰਨ ਆਪਣੀ ਗੁਆ ਦਿੱਤੀ।
ਦੇਸ਼ ਵਿਚ 5 ਸੂਬੇ ਅਜਿਹੇ ਹਨ ਜਿਥੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚ ਕੇਰਲ, ਪੱਛਮੀ ਬੰਗਾਲ, ਮਹਾਰਾਸ਼ਟਰ, ਤਮਿਲਨਾਡੂ ਤੇ ਕਰਨਾਟਕ ਸ਼ਾਮਲ ਹੈ। ਪੱਛਮੀ ਬੰਗਾਲ ਵਿਚ ਨਵੇਂ ਸੰਕਰਮਿਤ ਲੋਕਾਂ ਵਿਚ 1 ਫੀਸਦੀ ਦਾ ਵਾਧਾ ਹੋਇਆ ਹੈ। ਤਮਿਲਨਾਡੂ ਵਿਚ ਨਵੇਂ ਕੇਸ ਵਿਚ 2 ਫੀਸਦੀ ਦੀ ਕਮੀ ਦਰਜ ਕੀਤੀ ਗਈ ਦੂਜੇ ਪਾਸੇ ਕਰਨਾਟਕ ਵਿਚ ਨਵੇਂ ਸੰਕਮਿਤਾਂ ਵਿਚ 5 ਫੀਸਦੀ ਦੀ ਕਮੀ ਪਾਈ ਗਈ।
ਇਹ ਵੀ ਪੜ੍ਹੋ : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਭਾਰਤ ਸਣੇ ਪੰਜ ਦੇਸ਼ਾਂ ‘ਚ ਮੌਜੂਦ ਆਪਣੇ ਰਾਜਦੂਤਾਂ ਨੂੰ ਕੀਤਾ ਬਰਖਾਸਤ
ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ ਨਵੇਂ ਕੇਸ ਵਿਚ 10 ਫੀਸਦੀ ਦਾ ਉਛਾਲ ਦੇਖਿਆ ਗਿਆ ਸੀ ਤੇ ਸ਼ਨੀਵਾਰ ਨੂੰ ਮਹਾਰਾਸ਼ਟਰ ਵਿਚ 6 ਫੀਸਦੀ ਦੀ ਕਮੀ ਦਰਜ ਕੀਤੀ ਗਈ। ਕੋਰੋਨਾ ਦੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਮੌਤ ਦੇ ਅੰਕੜਿਆਂ ਵਿਚ ਮਹਾਰਾਸ਼ਟਰ ਸਭ ਤੋਂ ਅੱਗੇ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: