ਅੱਜ ਜੇ .ਈ. ਈ. ਮੇਨ-2022 ਸ਼ੈਸ਼ਨ ਨੰਬਰ 1 ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ , ਜਿਸ ਵਿੱਚ ਸੰਤ ਕਬੀਰ ਕਾਂਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀ ਮਰਿਨਾਲ ਗਰਗ ਨੇ 300/300 ਪ੍ਰਫੈਕਟ ਸਕੋਰ ਪ੍ਰਾਪਤ ਕਰਕੇ ਪੰਜਾਬ , ਜ਼ਿਲ੍ਹਾ ਬਠਿੰਡਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ।
ਮਰਿਨਾਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਸਕੂਲ, ਕੋਚਿੰਗ ਅਕੈਡਮੀ , ਆਪਣੇ ਅਧਿਆਪਕਾਂ ਅਤੇ ਆਪਣੇ ਵੱਡੇ ਭਰਾ ਭਰਤੇਸ਼ ਗਰਗ ਜੋ AIIMS ਜੋਧਪੁਰ ਵਿੱਚ ਐਮ .ਬੀ. ਬੀ. ਐਸ. ਕਰ ਰਿਹਾ ਹੈ , ਨੂੰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਮੇਰੀ ਸਫਲਤਾ ‘ਚ ਮੇਰੇ ਸਕੂਲ ਅਤੇ ਮੇਰੀ ਕੋਚਿੰਗ ਅਕੈਡਮੀ ਦਾ ਮਹੱਤਵਪੂਰਨ ਯੋਗਦਾਨ ਹੈ ।
ਸਕੂਲ ਦੇ ਮਨੇਜਿੰਗ ਡਾਇਰੈਕਟਰ ਪ੍ਰੋ. ਐਮ .ਐਲ . ਅਰੋੜਾ ਅਤੇ ਪ੍ਰਿੰਸੀਪਲ ਮੈਡਮ ਕੰਚਨ ਨੇ ਮਰਿਨਾਲ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਮਹਾਨ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਨੂੰ ਮਰਿਨਾਲ ਤੇ ਮਾਣ ਅਤੇ ਉਮੀਦ ਹੈ ਕਿ ਉਹ ਭਵਿੱਖ ਵਿੱਚ ਇਕ ਮਹਾਨ ਇੰਜਨੀਅਰ ਬਣਕੇ ਦੇਸ਼ ਦੀ ਸੇਵਾ ਕਰੇਗਾ ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਮ੍ਰਿਣਾਲ ਦਿਨ ਵਿਚ 14 ਘੰਟੇ ਪੜ੍ਹਦਾ ਸੀ। ਮ੍ਰਿਣਾਲ ਦੀ ਮਾਤਾ ਰੇਣੂ ਗਰਗ ਨੇ ਵੀ ਬੇਟੇ ਦੀ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਚੰਡੀਗੜ੍ਹ ਸਥਿਤ ਸ਼੍ਰੀ ਚੈਤਨਯ ਤੋਂ ਕੋਚਿੰਗ ਪ੍ਰਾਪਤ ਕਰ ਰਹੇ ਮ੍ਰਿਣਾਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਹੈ। ਮ੍ਰਿਣਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਸਾਲਾਂ ਦਾ ਪੇਪਰ ਰਿਵੀਜਨ ਕੀਤਾ। ਟੀਚਰਾਂ ਵੱਲੋਂ ਦਿੱਤੇ ਗਏ ਸ਼ੈਡਿਊਲ ਨੂੰ ਚੰਗੀ ਤਰ੍ਹਾਂ ਸਮਝਿਆ, ਜਿਸ ਵਜ੍ਹਾ ਨਾਲ ਇਹ ਸਫਲਤਾ ਮਿਲੀ। ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਚ ਦਾਖਲਾ ਲੈਣਾ ਚਾਹੁੰਦੇ ਹਨ।
ਮ੍ਰਿਣਾਲ ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਤੇ ਨੈਸ਼ਨਲ ਟੈਲੇਂਟ ਸਰਚ ਐਗਜ਼ਾਮੀਨੇਸ਼ਨ ਦੇ ਸਕਾਲਰ ਹਨ। ਇਸ ਦੇ ਨਾਲ ਹੀ ਇੰਡੀਅਨ ਓਲੰਪੀਆਡ ਵਿਚ ਕੈਮਿਸਟ੍ਰੀ, ਫਿਜ਼ੀਕਸ ਤੇ ਮੈਥਸ ਅਤੇ ਇੰਟਰਨੈਸ਼ਨਲ ਮੈਥੇਮੇਟੀਕਲ ਓਲੰਪਿਆਡ 2020 ਲਈ ਵੀ ਕੁਆਲੀਫਾਇਰ ਰਹਿ ਚੁੱਕੇ ਹਨ। ਮ੍ਰਿਣਾਲ ਗਰਗ ਦੇ ਨਾਲ ਸ਼੍ਰੀ ਚੈਤਨਯ ਕੋਚਿੰਗ ਵਿਚ ਪੜ੍ਹਨ ਵਾਲੇ ਹੋਰ 15 ਬੈਚਮੇਟਸ ਨੇ ਵੀ 99.9 ਫੀਸਦੀ ਅੰਕ ਹਾਸਲ ਕੀਤੇ ਹਨ।