ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਸਿੰਡੀਕੇਟ ਦੇ ਮੁੱਖ ਬਦਮਾਸ਼ ਤੇ ਵਿਕਰਮਜੀਤ ਸਿੰਘ ਬਰਾੜ ਦੇ ਕਰੀਬੀ ਸਹਿਯੋਗੀ ਪਵਨ ਉਰਫ ਮਟਰੂ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਗ੍ਰਿਫਤਾਰ ਬਦਮਾਸ਼ ਵਿਕਰਮ ਬਰਾੜ ਦੇ ਨਿਰਦੇਸ਼ ‘ਤੇ ਦਿੱਲੀ ਆਇਆ ਸੀ। ਉਹ ਇਥੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਤਰ ਬਦਮਾਸ਼ ਪਵਨ ਉਰਫ ਮਟਰੂ ਇਥੇ ਗੈਂਗਸਟਰ ਜੀਤੇਂਦਰ ਉਰਫ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਆਇਆ ਸੀ। ਪੁਲਿਸ ਉਸ ਤੋਂ ਪੁੱਛਗਿਛ ਕਰਕੇ ਗੈਂਗ ਨੂੰ ਲੈ ਕੇ ਵਿਸਤਾਰ ਤੋਂ ਜਾਣਕਾਰੀ ਹਾਸਲ ਕਰਨ ਵਿਚ ਲੱਗੀ ਹੈ।
ਪੁਲਿਸ ਮੁਤਾਬਕ ਫੜੇ ਗਏ ਬਦਮਾਸ਼ ਦਾ ਨਾਂ ਪਵਨ ਕੁਮਾਰ ਉਰਫ ਮਟਰੂ ਹੈ ਜੋ ਪੰਜਾਬ ਦਾ ਰਹਿਣ ਵਾਲਾ ਹੈ। ਜਲੰਧਰ ਦੇ ਇੱਕ ਸਥਾਨਕ ਬਦਮਾਸ਼ ਮਨਦੀਪ ਉਰਫ ਮੁੰਨਾ ਨੇ ਇਸ ਬਦਮਾਸ਼ ਨੂੰ ਤਿਆਰ ਕੀਤਾ ਸੀ, ਜਿਸ ‘ਤੇ 11 ਮੁੱਕਦਮੇ ਵੀ ਦਰਜ ਹਨ। ਇਸ ਨੂੰ ਲਾਰੈਂਸ ਬਿਸ਼ਨੋਈ ਸਿੰਡੀਕੇਟ ਦੇ ਮੁਖੀ ਬਦਮਾਸ਼ ਤੇ ਵਿਕਰਮਜੀਤ ਸਿੰਘ ਬਰਾੜ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸ ਨੂੰ ਇਕ ਖਤਰਨਾਕ ਪਲਾਨ ਤਹਿਤ ਭੇਜਿਆ ਗਿਆ ਸੀ ਪਰ ਇਸ ਦੌਰਾਨ ਪੁਲਿਸ ਨੂੰ ਇਸ ਦੀ ਭਣਕ ਲੱਗ ਗਈ ਅਤੇ ਉਸ ਸਮੇਂ ਤੋਂ ਪਹਿਲਾਂ ਹੀ ਦਬੋਚ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਰਹਿੰਦੇ ਹੋਏ ਉਹ ਭਗੌੜੇ ਗੈਂਗਸਟਰ ਬੱਬੂ ਮਾਨ ਦੇ ਸੰਪਰਕ ਵਿਚ ਆ ਗਿਆ ਸੀ। ਮੌਜੂਦਾ ਸਮੇਂ ਵਿਚ ਉਹ ਗੈਂਗ ਮਲੇਸ਼ੀਆ ਨਾਲ ਸੰਚਾਲਿਤ ਹੋਣ ਦਾ ਸ਼ੱਕ ਹੈ। ਬੱਬੂ ਮਾਨ ਇੱਕ ਹੋਰ ਭਗੌੜੇ ਗੈਂਗਸਟਰ ਵਿਕਰਮਜੀਤ ਬਰਾੜ ਨਾਲ ਮਿਲ ਕੇ ਕੰਮ ਕਰਦਾ ਹੈ, ਜੋ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਖ ਸਹਿਯੋਗੀ ਹੈ। ਵਿਕਰਮ ਬਰਾੜ ਹੁਣ ਲਗਾਤਾਰ ਦਿੱਲੀ ਵਿੱਚ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਦੀ ਸਾਜ਼ਿਸ਼ ਰਚ ਰਿਹਾ ਹੈ।