ਚੰਡੀਗੜ੍ਹ : ਸਕੱਤਰੇਤ ਵਿਚ ਜਦੋਂ ਮੰਤਰੀਆਂ ਨੂੰ ਮਿਲਣ ਲਈ ਵਿਧਾਇਕ ਆਉਂਦੇ ਹਨ ਤਾਂ ਉਨ੍ਹਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਮਿਲਦੀ। ਇਸੇ ਸਮੱਸਿਆ ਦੇ ਹੱਲ ਲਈ ਹੁਣ ਜਲਦ ਹੀ ਇੱਥੋਂ ਦੇ ਸਿਵਲ ਸਕੱਤਰੇਤ ਵਿੱਚ ਪੰਜਾਬ ਦੀਆਂ ਵਿਧਾਨ ਸਭਾਵਾਂ ਲਈ ਇੱਕ ਵਿਸ਼ੇਸ਼ ਬੈਠਕ ਖੇਤਰ ‘ਐਮਐਲਏ ਲੌਂਜ’ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤੱਕ ਚੁਣੇ ਗਏ ਵਿਧਾਇਕਾਂ ਲਈ ਕੋਈ ਕਮਰਾ ਜਾਂ ਲੌਂਜ ਨਹੀਂ ਸੀ। ਸਕੱਤਰੇਤ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਮੁੱਖ ਸਕੱਤਰ ਆਦਿ ਦੇ ਦਫ਼ਤਰ ਹਨ।
ਸਕੱਤਰੇਤ ਦੀ ਏ.ਡੀ.ਓ ਬਰਾਂਚ ਅਨੁਸਾਰ ਵਿਧਾਇਕ ਲੌਂਜ ਇੱਕ ਹਫ਼ਤੇ ਵਿੱਚ ਤਿਆਰ ਹੋ ਜਾਵੇਗਾ। ਇਸ ਵਿੱਚ ਇੱਕ ਸਮੇਂ ਵਿੱਚ ਲਗਭਗ 25 ਵਿਧਾਇਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਲੌਂਜ ਸਕੱਤਰੇਤ ਦੀ ਪੰਜਵੀਂ ਮੰਜ਼ਿਲ ’ਤੇ ਕਮਰਾ ਨੰਬਰ 14 ਹੈ।
ਵਿਧਾਇਕਾਂ ਦੀ ਕਾਫੀ ਦੇਰ ਤੋਂ ਮੰਗ ਸੀ ਕਿ ਜਦੋਂ ਉਹ ਮੰਤਰੀਆਂ ਨੂੰ ਮਿਲਣ ਲਈ ਆਉਂਦੇ ਹਨ ਜਾਂ ਲੋਕਾਂ ਨਾਲ ਮੀਟਿੰਗ ਕਰਨ ਆਉਂਦੇ ਹਨ ਤਾਂ ਉਨ੍ਹਾਂ ਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਹੁੰਦੀ ਸੀ। ਵਿਧਾਨ ਸਭਾ ਵਿਚ ਵੀ ਵਿਧਾਇਕਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਸਕੱਤਰੇਤ ਵਿਚ ਉਨ੍ਹਾਂ ਲਈ ਜਗ੍ਹਾ ਹੋਣੀ ਚਾਹੀਦੀ ਹੈ। ਬੈੱਡ ਵੀ ਲਗਾਇਆ ਗਿਆ ਹੈ ਤਾਂ ਜੋ ਦੁਪਹਿਰ ਦੇ ਸਮੇਂ ਕਿਸੇ ਨੇ ਆਰਾਮ ਕਰਨ ਹੈ ਤਾਂ ਕਰ ਸਕਦਾ ਹੈ। ਉਨ੍ਹਾਂ ਨੂੰ 5ਵੀਂ ਮੰਜ਼ਿਲ ‘ਤੇ 14ਵਾਂ ਕਮਰਾ ਅਲਾਟ ਕੀਤਾ ਗਿਆ ਹੈ। ਇਸ ਲਈ ਕੰਮਕਾਜ ਸ਼ੁਰੂ ਹੋ ਗਿਆ ਹੈ ਤੇ ਹਫਤੇ ਦੇ ਵਿਚ ਹੀ ਕਮਰਾ ਬਣ ਕੇ ਤਿਆਰ ਹੋ ਜਾਵੇਗਾ ਜਿਸ ਨਾਲ ਵਿਧਾਇਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਏਗੀ।
ਵੀਡੀਓ ਲਈ ਕਲਿੱਕ ਕਰੋ -: