ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਨਜ਼ਰ ਹੁਣ ਪੁਲਿਸ ਥਾਣਿਆਂ ਦੇ ਇੰਚਾਰਜਾਂ ‘ਤੇ ਲੱਗ ਗਈ ਹੈ। ਕਈ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਇਨ੍ਹਾਂ ਥਾਣਾ ਇੰਚਾਰਜਾਂ ਦੀ ਸ਼ਿਕਾਇਤ ਕੀਤੀ ਹੈ ਜਿਸ ਦੇ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਉਹ ਗੰਦੀਆਂ ਆਦਤਾਂ ਛੱਡ ਦੇਣ। ਉਨ੍ਹਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਉਹ ਆਦਤ ਬਦਲ ਲੈਣ ਵਰਨਾ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਵੇਗੀ। ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੰਗ ਨੇ ਥਾਣਾ ਇੰਚਾਰਜਾਂ ਦੇ ਪੱਧਰ ‘ਤੇ ਐਕਸ਼ਨ ਦੇ ਸੰਕੇਤ ਦਿੱਤੇ।
ਪੰਜਾਬ ਵਿਚ ਇਨ੍ਹੀਂ ਦਿਨੀਂ ਲਾਅ ਐਂਡ ਆਰਡਰ ਤੇ ਡਰੱਗਜ਼ ਨੂੰ ਲੈ ਕੇ ਸਰਕਾਰ ਸਵਾਲਾਂ ਦੇ ਘੇਰੇ ਵਿਚ ਹੈ। ਸਰਕਾਰ ਇਸ ਲਈ ਡੀਜੀਪੀ ਵੀਕੇ ਭਾਵਰਾ ਦੀ ਜਗ੍ਹਾ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਹੈ। ਹਾਲਾਂਕਿ ਜ਼ਮੀਨੀ ਪੱਧਰ ‘ਤੇ ਥਾਣਾ ਇੰਚਾਰਜ ਹੀ ਸਭ ਕੁਝ ਦੇਖਦੇ ਹਨ। ਉਨ੍ਹਾਂ ਦੇ ਪੱਧਰ ‘ਤੇ ਲਾਪ੍ਰਵਾਹੀ ਦੀ ਵਜ੍ਹਾ ਨਾਲ ਸਰਕਾਰ ਨੂੰ ਬਦਨਾਮੀ ਝੇਲਣੀ ਪੈ ਰਹੀ ਹੈ ਜਿਸ ‘ਤੇ ਰੋਕ ਲਗਾਉਣ ਲਈ ਹੁਣ ਥਾਣਾ ਪੱਧਰ ‘ਤੇ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਖੱਟਰ ਨੇ ਵਿਧਾਇਕਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ‘ਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤਾ ਤਲਬ
ਨਸ਼ਿਆਂ ‘ਤੇ ਲਗਾਮ ਕੱਸਣ ਲਈ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਨੂੰ ਵੀ ਸਰਕਾਰ ਸਖਤ ਨਿਰਦੇਸ਼ ਦੇ ਚੁੱਕੀ ਹੈ। ਹਰ ਹਫਤੇ ਮਾਨ ਸਰਕਾਰ ਨਸ਼ਿਆਂ ‘ਤੇ ਕਾਰਵਾਈ ਨੂੰ ਰਿਵਿਊ ਕਰੇਗੀ। ਸੀਪੀ ਅਤੇ ਐੱਸਐੱਸਪੀ ਨੂੰ ਵੀ ਕਿਹਾ ਗਿਆ ਕਿ ਉਨ੍ਹਾਂ ਦੀ ਪਰਫਾਰਮੈਂਸ ਰਿਵਿਊ ਹੋਵੇਗੀ। ਜੇਕਰ ਨਸ਼ਾ ਨਾ ਫੜਿਆ ਤਾਂ ਫਿਰ ਇਸ ਦਾ ਜਵਾਬ ਦੇਣਾ ਪਵੇਗਾ। ਸਪੱਸ਼ਟ ਹੈ ਕਿ ਸੰਤੋਸ਼ਜਨਕ ਕਾਰਵਾਈ ਨਾ ਹੋਈ ਤਾਂ ਫਿਰ ਅਫਸਰਾਂ ਨੂੰ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: