ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਅਧਿਕਾਰੀਆਂ ਨੇ ਵੀਅਤਨਾਮ ਤੋਂ ਭਾਰਤ ਆਏ ਜੋੜੇ ਨੂੰ 45 ਪਿਸਤੌਲਾਂ ਨਾਲ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸਟਮ ਵਿਭਾਗ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਥਿਤ ਤੌਰ ‘ਤੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 45 ਪਿਸਤੌਲ ਬਰਾਮਦ ਹੋਏ ਹਨ। ਇਸ ਤੋਂ ਬਾਅਦ ਐਂਟੀ ਟੈਰੋਰਿਜ਼ਮ ਯੂਨਿਟ ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਨੇ ਇਨ੍ਹਾਂ ਬੰਦੂਕਾਂ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਇਹ ਬੰਦੂਕਾਂ ਪੂਰੀ ਤਰ੍ਹਾਂ ਅਸਲੀ ਹਨ।
ਜਾਣਕਾਰੀ ਮੁਤਾਬਕ ਦੋਵਾਂ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ, ਜੋ ਕਿ ਪਤੀ-ਪਤਨੀ ਹਨ। ਇਹ ਜੋੜਾ ਹਰਿਆਣਾ ਦੇ ਗੁੜਗਾਓਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ 17 ਮਹੀਨੇ ਦੀ ਬੇਟੀ ਸੀ। ਉਸਨੇ ਵੀਅਤਨਾਮ ਦੇ ਹੋ ਚੀ ਮਿਨਹ ਹਵਾਈ ਅੱਡੇ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ।
ਇਹ ਵੀ ਪੜ੍ਹੋ :ਵਿਧਾਇਕਾਂ ਤੋਂ ਮਿਲ ਰਹੀਆਂ ਥਾਣੇਦਾਰਾਂ ਦੀ ਸ਼ਿਕਾਇਤ, CM ਮਾਨ ਸਰਕਾਰ ਵੱਲੋਂ ਜਲਦ ਲਿਆ ਜਾਵੇਗਾ ਐਕਸ਼ਨ
ਕਸਟਮ ਕਮਿਸ਼ਨਰ, ਆਈਜੀਆਈ ਏਅਰਪੋਰਟ ਜਨਰਲ ਨੇ ਦੱਸਿਆ ਕਿ ਵੀਅਤਨਾਮ ਦੇ ਇੱਕ ਭਾਰਤੀ ਜੋੜੇ ਨੂੰ ਫੜਿਆ ਗਿਆ ਹੈ। ਇਨ੍ਹਾਂ ਕੋਲੋਂ 22 ਲੱਖ ਤੋਂ ਵੱਧ ਕੀਮਤ ਦੀਆਂ 45 ਬੰਦੂਕਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਹ ਲੋਕ 12 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ 25 ਬੰਦੂਕਾਂ ਦੀ ਤਸਕਰੀ ਕਰ ਚੁੱਕੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਜਾਂਚ ਅਧਿਕਾਰੀਆਂ ਨੂੰ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਜੋੜਾ ਵੀਅਤਨਾਮ ਦੇ ਹਵਾਈ ਅੱਡੇ ਤੋਂ ਬੰਦੂਕ ਲੈ ਕੇ ਭਾਰਤ ਆਉਣ ‘ਚ ਕਿਵੇਂ ਕਾਮਯਾਬ ਹੋਇਆ। ਆਖ਼ਰਕਾਰ ਉਨ੍ਹਾਂ ਨੇ ਉੱਥੇ ਸੁਰੱਖਿਆ ਨੂੰ ਕਿਵੇਂ ਚਕਮਾ ਦਿੱਤਾ? ਦੋਵਾਂ ਵਿਅਕਤੀਆਂ ਤੋਂ ਇਨ੍ਹਾਂ ਸਾਰੀਆਂ ਗੱਲਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।