ਭਾਰਤ ਸਰਕਾਰ ਨੇ ਚਾਰ ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ ਵਿਚੋਂ ਦੋ ਕੈਦੀਆਂ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਜਦੋਂ ਕਿ ਇਕ ਕੈਦੀ ਨੂੰ ਜੈਪੁਰ ਜੇਲ੍ਹ ਤੋਂ ਅਤੇ ਇਕ ਪਾਕਿਸਤਾਨੀ ਕੈਦੀ ਨੂੰ ਗੁਜਰਾਤ ਪੁਲਿਸ ਲੈ ਕੇ ਜੁਆਇੰਟ ਚੈਕ ਪੋਸਟ ਅਟਾਰੀ ਪਹੁੰਚੀ। ਇਨ੍ਹਾਂ ਪਾਕਿ ਕੈਦੀਆਂ ਦਾ ਇਮੀਗ੍ਰੇਸ਼ਨ ਤੇ ਕਸਟਮ ਵਿਚ ਜਾਂਚ ਕਰਨ ਦੇ ਬਾਅਦ ਜੇਸੀਪੀ ਹੀਰੋ ਲਾਈਨ ‘ਤੇ ਲਿਆਂਦਾ ਗਿਆ, ਜਿਥੇ ਬੀਐੱਸਐੱਫ ਅਧਿਕਾਰੀਆਂ ਨੇ ਇਨ੍ਹਾਂ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ।
ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਟਾਰੀ ‘ਤੇ ਤਾਇਨਾਤ ਪ੍ਰੋਟੋਕਾਲ ਅਧਿਕਾਰੀ ਅਰੁਣ ਪਾਲ ਮਾਹਲ ਸੁਰੱਖਿਆ ਵਿਚ ਇਨ੍ਹਾਂ ਨੂੰ ਜ਼ੀਰੋ ਲਾਈਨ ਤੱਕ ਲੈ ਕੇ ਪਹੁੰਚੇ। ਰਿਹਾਅ ਪਾਕਿਸਤਾਨੀ ਕੈਦੀਆਂ ਵਿਚ ਓਕਾਰਾ ਜਿਲ੍ਹਾ ਦਾ ਅਲੀ ਹਸਨ (19) ਪੁੱਤਰ ਮੁਹੰਮਦ ਹਸਨ ਵੀ ਸ਼ਾਮਲ ਹੈ। ਅਲੀ ਹਸਨ ਲਾਲ 2019 ਵਿਚ ਘਰਿੰਡਾ ਥਾਣਾ ਖੇਤਰ ਵਿਚ ਪਾਕਿਸਤਾਨੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿਚ ਆ ਗਿਆ ਸੀ ਜਿਥੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਅਦਾਲਤ ਨੇ ਅਲੀ ਨੂੰ ਗੈਰ-ਕਾਨੂੰਨੀ ਤੌਰ ‘ਤੇ ਭਾਰਤ ਵਿਚ ਵੜਨ ਦੇ ਦੋਸ਼ਾਂ ਵਿਚ ਦੋ ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ। ਉਥੇ ਸਿਆਲਕੋਟ ਜ਼ਿਲ੍ਹੇ ਦਾ ਮੁਹੰਮਦ ਨਵਾਜ (38) ਵੀ ਇਸੇ ਦੌਰਾਨ ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਵਿਚ ਵੜਿਆ ਤਾਂ ਉਸ ਨੂੰ ਬੀਐੱਸਐੱਫ ਨੇ ਫੜ ਲਿਆ। ਅਦਾਲਤ ਨੇ ਇਸ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ। ਲਾਹੌਰ ਦੇ ਟਾਂਟਾ ਖੁਰਦ ਥਾਣਾ ਅਧੀਨ ਅਫਜਲ ਪਾਰਕ ਨਿਵਾਸੀ ਕਾਰੋਬਾਰੀ ਸ਼ਾਹ ਨਵਾਜ (70) ਸਾਲ 2005 ਵਿਚ ਵੀਜ਼ੇ ‘ਤੇ ਭਾਰਤ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਉਸ ਕੋਲ ਦਿੱਲੀ ਦਾ ਵੀ ਵੀਜ਼ਾ ਸੀ ਅਤੇ ਉਹ ਇਸ ਦੌਰਾਨ ਜੈਪੁਰ ਚਲਾ ਗਿਆ। ਜੈਪੁਰ ਪੁਲਿਸ ਨੇ ਪਾਕਿਸਤਾਨ ਦੇ ਇਸ ਕਾਰੋਬਾਰੀ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਤੇ 3 ਸਾਲ ਜੈਪੁਰ ਦੀ ਜੇਲ੍ਹ ਵਿਚ ਰਿਹਾ ਜਦੋਂ ਕਿ 12 ਸਾਲ ਉਸ ਨੇ ਜੋਧਪੁਰ ਦੀ ਜੇਲ੍ਹ ਵਿਚ ਬਿਤਾਏ। ਇਸ ਤਰ੍ਹਾਂ ਸ਼ਾਹ ਨਵਾਜ ਦੀ ਰਿਹਾਈ 15 ਸਾਲ ਬਾਅਦ ਹੋਈ ਹੈ।
ਇਸੇ ਤਰ੍ਹਾਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਨਗਰ ਪਾਰਕ ਨਿਵਾਸੀ ਖੁਦਾਬਾਈ (70) ਸਾਲ 2015 ਵਿਚ ਪਾਕਿਸਤਾਨ ਤੋਂ ਭਾਰਤ ਦੇ ਗੁਜਰਾਤ ਦੇ ਪਾਇਲ ਪਹੁੰਚਿਆ ਤਾਂ ਉਸ ਨੂੰ ਉਥੇ ਗ੍ਰਿਫਤਾਰ ਕਰ ਲਿਆ ਸੀ। ਗੁਜਰਾਤ ਪੁਲਿਸ ਨੇ ਉਸ ਦੇ ਖਿਲਾਫ ਗੈਰ-ਕਾਨੂੰਨੀ ਤੌਰ ‘ਤੇ ਭਾਰਤ ਵਿਚ ਵੜਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਤੇ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਰੇ ਕੈਦੀਆਂ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।