ਪਹਿਲਾਂ ਜਿਥੇ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਸੀ ਹੁਣ ਲਗਾਤਾਰ ਪੈ ਰਹੇ ਮੀਂਹ ਨੇ ਵੀ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਮੀਂਹ ਨੇ ਜਿਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰਨ ਦੀ ਸਥਿਤੀ ਪੈਦਾ ਕੀਤੀ ਹੋਈ ਹੈ ਉਥੇ ਪਠਾਨਕੋਟ ਵਿਚ ਪਏ ਭਾਰੀ ਮੀਂਹ ਕਾਰਨ ਏਅਰਪੋਰਟ ਨੂੰ ਜਾਣ ਵਾਲਾ ਰਸਤਾ ਚੱਕੀ ਦਰਿਆ ਵਿਚ ਵਹਿ ਗਿਆ।
ਇਸ ਦੇ ਨਾਲ ਹੀ ਇਸ ਰਸਤੇ ਨਾਲ ਲੱਗਦੇ ਮਿਲਟਰੀ ਹਸਪਤਾਲ ਦੀ ਕੰਧ ਵੀ ਇਸ ਦੀ ਭੇਟ ਚੜ੍ਹ ਗਈ ਜਿਸ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਏਅਰਪੋਰਟ ਪਠਾਨਕੋਟ ਤੇ ਹਿਮਾਚਲ ਦੇ ਦਰਜਨਾਂ ਦੇ ਲਗਭਗ ਪਿੰਡ ਨੂੰ ਜੋੜਨ ਵਾਲਾ ਇਕੋ ਇਕ ਰਸਤਾ ਵਹਿਣ ਨਾਲ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੂੰ ਆਪਣੇ ਘਰਾਂ ਨੂੰ ਜਾਣ ਲਈ ਹੁਣ ਕੋਈ ਬਦਲ ਨਹੀਂ ਮਿਲ ਰਿਹਾ।
ਦੱਸ ਦੇਈਏ ਕਿ ਏਅਰਪੋਰਟ ਨੂੰ ਜਾਣ ਵਾਲੀ ਇਹ ਸੜਕ ਹਿਮਾਚਲ ਸਰਕਾਰ ਦੇ ਅਧੀਨ ਆਉਂਦੀ ਹੈ। ਇਸ ਸਬੰਧੀ ਕਈ ਵਾਰ ਲੋਕ ਆਵਾਜ਼ ਉਠਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਹਿਮਾਚਲ ਸਰਕਾਰ ਵੱਲੋਂ ਇੱਥੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਜਿਸ ਕਾਰਨ ਹਰ ਸਾਲ ਇਹ ਸੜਕ ਖਤਮ ਹੋਣ ਦੇ ਕਗਾਰ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਮਿਲਿਆ ਮੰਕੀਪੌਕਸ ਦਾ ਪਹਿਲਾ ਮਾਮਲਾ, UAE ਤੋਂ ਕੇਰਲਾ ਪਰਤਿਆ ਸੀ ਸ਼ਖਸ
ਇਸ ਵਾਰ ਮੀਂਹ ਕਾਰਨ ਇਹ ਸੜਕ ਰਾਹਗੀਰਾਂ ਲਈ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਦੇ ਨਾਲ ਹੀ ਇਸ ਨਦੀ ਦੇ ਕੰਢੇ ‘ਤੇ ਮਿਲਟਰੀ ਹਸਪਤਾਲ ਦੀ ਕੰਧ ਵੀ ਸੀ, ਜੋ ਕਿ ਇਸ ਚੱਕੀ ਦਰਿਆ ਦੀ ਭੇਟ ਚੜ੍ਹ ਗਈ। ਅਜਿਹੇ ‘ਚ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਨੂੰ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -: