ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਅਤੇ ਮਹਾਂ ਵਿਕਾਸ ਅਗਾੜੀ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਹਮਲਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਸ਼ਿਵ ਸੈਨਾ ਦੇ 40 ਵਿਧਾਇਕਾਂ ਵਿੱਚੋਂ ਇੱਕ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਹਾਰ ਜਾਂਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ।
ਸੀਐਮ ਸ਼ਿੰਦੇ ਨੇ ਮੁੰਬਈ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ, ‘ਕਿਹਾ ਜਾ ਰਿਹਾ ਹੈ ਕਿ ਕੋਈ ਵੀ ਬਾਗੀ ਵਿਧਾਇਕ ਚੋਣ ਨਹੀਂ ਜਿੱਤੇਗਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ‘ਪਿਛਲੀਆਂ ਬਗਾਵਤਾਂ ਵੱਖਰੀਆਂ ਸਨ। ਉਦੋਂ ਸਥਿਤੀ ਵੱਖਰੀ ਸੀ। ਹੁਣ ਜੋ ਹੋਇਆ ਉਹ ਬਗਾਵਤ ਨਹੀਂ ਹੈ। ਮੈਂ ਕਹਿੰਦਾ ਹਾਂ ਕਿ ਕੋਈ ਵੀ ਵਿਧਾਇਕ ਚੋਣ ਨਹੀਂ ਹਾਰੇਗਾ। ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਜੇਕਰ ਇਨ੍ਹਾਂ ਵਿੱਚੋਂ ਕੋਈ ਹਾਰ ਗਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।
ਪ੍ਰਭਾਦੇਵੀ ‘ਚ ਬਾਗੀ ਵਿਧਾਇਕ ਸੰਜੇ ਸ਼ਿਰਸਾਤ ਦੇ ਸਨਮਾਨ ਪ੍ਰੋਗਰਾਮ ‘ਚ ਬੋਲਦੇ ਹੋਏ ਸੀਐੱਮ ਸ਼ਿੰਦੇ ਨੇ ਇਹ ਵੀ ਕਿਹਾ ਕਿ ਉਹ ਕੌਣ ਹਨ ਜੋ ਤੈਅ ਕਰਨਗੇ ਕਿ ਕੌਣ ਜਿੱਤੇਗਾ ਅਤੇ ਕੌਣ ਹਾਰੇਗਾ। ਇਹ ਫੈਸਲਾ ਜਨਤਾ ਨੇ ਕਰਨਾ ਹੈ। ਵੋਟਰਾਂ ਨੇ ਕਰਨਾ ਹੈ।
ਇਹ ਵੀ ਪੜ੍ਹੋ : ਆਪਣੇ ਸਹਿਯੋਗੀਆਂ ਨੂੰ ਬੋਲੇ ਬੋਰਿਸ ਜਾਨਸਨ -‘ਕਿਸੇ ਦਾ ਵੀ ਸਮਰਥਨ ਕਰੋ ਪਰ ਰਿਸ਼ੀ ਸੁਨਕ ਦਾ ਨਹੀਂ’
ਊਧਵ ਠਾਕਰੇ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਸ਼ਿਵ ਸੈਨਾ ਦੇ ਖਿਲਾਫ ਬਗਾਵਤ ਕਰਨ ਵਾਲਾ ਕੋਈ ਵੀ ਵਿਧਾਇਕ ਚੋਣ ਲੜਦਾ ਹੈ ਤਾਂ ਉਹ ਜਿੱਤ ਨਹੀਂ ਸਕੇਗਾ। ਏਕਨਾਥ ਸ਼ਿੰਦੇ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਤੋਂ ਬਾਅਦ ਵੀ ਕਿਹਾ ਸੀ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਚੋਣਾਂ ਜਿੱਤਣ। ਉਨ੍ਹਾਂ ਭਰੋਸਾ ਜਤਾਇਆ ਸੀ ਕਿ ਭਾਜਪਾ ਅਤੇ ਉਨ੍ਹਾਂ ਦੀ ਟੀਮ ਮਿਲ ਕੇ 200 ਸੀਟਾਂ ਲੈ ਕੇ ਜਾਵੇਗੀ। ਜੇਕਰ ਅਜਿਹਾ ਨਾ ਹੋਇਆ ਤਾਂ ਮੈਂ ਖੇਤਾਂ ਵਿੱਚ ਚਲਾ ਜਾਵਾਂਗਾ।
ਵੀਡੀਓ ਲਈ ਕਲਿੱਕ ਕਰੋ -: